ਸੰਦੌੜ, 16 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਾਹੁਲ ਗਾਂਧੀ ਨੂੰ ਪਾਰਟੀ ਦੇ ਚੁਣੇ ਕਾਂਗਰਸ ਕੌਮੀ ਪ੍ਰਧਾਨ ਜਾਣ `ਤੇ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਜ਼ਿਲਾ ਸੰਗਰੂਰ ਦੀ ਪ੍ਰਧਾਨ ਬੀਬਾ ਬਬਲੀ ਸੀਮਾ ਨੇ ਇਸ ਨਿਯੁਕੱਤੀ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨਵੀਆਂ ਸੋਚਾਂ ਨੂੰ ਸਮਰਪਿਤ ਹਨ ਅਤੇ ਉਹ ਕਾਂਗਰਸ ਪਾਰਟੀ ਨੂੰ ਨਵੀਆਂ ਦਿਸ਼ਾਵਾਂ ਦਿੰਦਿਆਂ ਅੱਗੇ ਲੈ ਕੇ ਜਾਣਗੇ।ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਕਾਂਗਰਸ ਦੇ ਹੱਕ `ਚ ਆਉਣਗੇ।ਇਸ ਮੌਕੇ ਜੈ ਰਾਮ ਸਿੰਘ ਮਹੋਲੀ ਖੁਰਦ, ਜਸਪਾਲ ਸਿੰਘ ਜੱਸੀ ਚੇਅਰਮੈਨ ਪੰਜਗਰਾਈਆਂ, ਗੁਰਦੇਵ ਸਿੰਘ ਪੰਜਗਰਾਈਆਂ, ਬੁੱਧ ਸਿੰਘ ਮਿੱਠੇਵਾਲ, ਬਾਬਾ ਨਜ਼ੀਰ ਖਾਂ ਮਿੱਠੇਵਾਲ, ਗੁਰਚਰਨ ਸਿੰਘ ਬਾਪਲਾ, ਨਾਹਰ ਸਿੰਘ ਬੂਟਾ ਸਿੰਘ, ਸੁਖਵੀਰ ਸਿੰਘ ਸ਼ਾਹੀ ਕਸਬਾ ਭੁਰਾਲ, ਸੁਖਦੇਵ ਸਿੰਘ ਕਲਿਆਣ, ਬਜੀਰਾ ਸਿੰਘ ਕਲਿਆਣ, ਸੁਖਵਿੰਦਰ ਸਿੰਘ ਰਾਠੀ, ਸੁਖਵੀਰ ਸਿੰਘ ਢਿੱਲੋਂ ਕਸਬਾ ਭੁਰਾਲ, ਦਰਸਨ ਸਿੰਘ ਨੰਬਰਦਾਰ ਦਸੌਧਾ ਸਿੰਘ ਵਾਲਾ, ਸਾਜਣ ਕਲਿਆਣ, ਚੇਤਨ ਕਲਿਆਣ, ਬੂਟਾ ਖਾਨ ਬਲਾਕ ਪ੍ਰਧਾਨ, ਸੁਖਪਾਲ ਕੌਰ ਬਲਾਕ ਪ੍ਰਧਾਨ ਸ਼ੇਰਪੁਰ, ਰੂਬਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media