Friday, March 13, 2026

ਰਾਮਾਨੁਜਨ ਗਣਿਤ ਪ੍ਰੀਖਿਆ ਦੇ ਸਾਰੇ ਪ੍ਰਬੰਧ ਮੁਕੰਮਲ-ਪ੍ਰਬੰਧਕ

PPN1612201703ਸੰਦੌੜ, 16 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗਣਿਤ ਵਿਗਿਆਨੀ ਸ੍ਰੀ ਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਗਣਿਤ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਵੱਲੋਂ ਸੁਰੂ ਕੀਤੇ ਗਏ ਰਾਮਾਨੁਜਨ ਗਣਿਤ ਐਵਾਰਡ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਖਿਆ ਦੇ ਪ੍ਰਾਇਮਰੀ ਵਿੰਗ ਦੇ ਇੰਚਾਰਜ ਮਾਸਟਰ ਰਾਜੇਸ਼ ਰਿਖੀ ਨੇ ਦੱਸਿਆ ਕਿ 17 ਦਸੰਬਰ ਨੂੰ ਹੋ ਰਹੀ ਇਸ ਪ੍ਰੀਖਿਆ ਲਈ ਜਿਲ੍ਹਾ ਸੰਗਰੂਰ ਦੇ ਵਿੱਚ 24 ਪ੍ਰੀਖਿਆ ਕੇਂਦਰ ਬਣਾਏ ਗਏ ਹਨ।ਜਿਹਨਾਂ ਵਿੱਚੋਂ ਸੰਦੌੜ ਇਲਾਕੇ ਲਈ ਸਰਕਾਰੀ ਹਾਈ ਸਕੂਲ ਝੁਨੇਰ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ।ਉਹਨਾਂ ਦੱਸਿਆ ਕਿ ਝੁਨੇਰ ਕੇਂਦਰ ਵਿੱਚ 130 ਵਿਦਿਆਰਥੀ ਪੇਪਰ ਦੇਣ ਆਉਣਗੇ ਅਤੇ ਇਸ ਕੇਂਦਰ ਦੇ ਵਿੱਚ ਮਾ. ਸੁਖਦੇਵ ਸਿੰਘ ਬਤੌਰ ਕੰਟਰੋਲਰ ਤੇ ਰਾਜਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਸੰਦੌੜ ਬਤੌਰ ਪ੍ਰਬੰਧਕ ਸੇਵਾਵਾਂ ਨਿਭਾਉਣਗੇ।ਉਹਨਾਂ ਅੱਗੇ ਦੱਸਿਆ ਕਿ ਕੇਂਦਰ ਸ਼ੇਰਪੁਰ ਵਿੱਚ 600 ਬੱਚੇ, ਮਲੇਰਕੋਟਲਾ ਗਰਲਜ ਸਕੂਲ ਸੈਂਟਰ ਵਿੱਚ 264 ਅਤੇ ਮਲੇਰਕੋਟਲਾ ਲੜਕੇ ਸਕੂਲ ਵਿੱਚ 234 ਬੱਚੇ ਪੇਪਰ ਦੇਣਗੇ।ਇਸ ਮੌਕੇ ਉਹਨਾਂ ਦੱਸਿਆ ਕਿ ਸਾਰੇ ਸੈਂਟਰਾਂ ਦੇ ਵਿੱਚ ਅਧਿਆਪਕਾਂ ਦੀਆਂ ਡਿਊਟੀਆਂ ਲੱਗ ਚੁੱਕੀਆਂ ਹਨ ਤੇ ਸਾਰੇ ਅਧਿਆਪਕ ਇਸ ਕਾਰਜ ਨੂੰ ਬੱਚਿਆਂ ਦੀ ਭਲਾਈ ਲਈ ਸੇਵਾ ਭਾਵਨਾ ਦੇ ਨਾਲ ਕਰ ਰਹੇ ਹਨ।ਇਸ ਮੌਕੇ ਉਹਨਾਂ ਨਾਲ ਜੋਨ ਇੰਚਾਰਜ ਜਗਜੀਤਪਾਲ ਸਿੰਘ ਘਨੌਰੀ, ਸੁਖਵਿੰਦਰ ਸਿੰਘ ਰਾਏ, ਬਲਵੀਰ ਸਿੰਘ ਸੰਦੌੜ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਵਾਂ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ …

Leave a Reply