Saturday, July 25, 2026

ਵਾਰ ਮੈਮੋਰੀਅਲ ਵਿਖੇ ਸਾਬਕਾ ਫੌਜੀਆਂ ਨੇ ਮਨਾਇਆ ਵਿਜੈ ਦਿਵਸ

PPN1712201717ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – 1971 ਦੀ ਬੰਗਲਾ ਦੇਸ਼ ਜੰਗ ਵਿਚ ਭਾਰਤੀ ਫੌਜ ਦੀ ਪਾਕਿਸਤਾਨੀ ਫੌਜ ’ਤੇ ਵੱਡੀ ਜਿੱਤ ਨੂੰ ਯਾਦ ਕਰਦਿਆਂ ਪੰਜਾਬ ਸਟੇਟ ਵਾਰ ਹੀਰੋ ਮੈਮੋਰੀਅਲ ਵਿਖੇ ਜੰਗ ਵਿਚ ਹਿੱਸਾ ਲੈਣ ਵਾਲੇ ਜਵਾਨਾਂ ਤੇ ਅਧਿਕਾਰੀਆਂ ਨਾਲ ਮਿਲ ਕੇ ਸਾਬਕਾ ਫੌਜੀਆਂ ਨੇ ਵਿਜੈ ਦਿਵਸ ਮਨਾਇਆ।ਸ਼ਹੀਦ ਹੋਏ ਫੌਜੀਆਂ ਦੀ ਯਾਦ ਵਿਚ ਅਮਰ ਜਵਾਨ ਜੋਤੀ ’ਤੇ ਫੁੱਲ ਮਲਾਵਾਂ ਚੜ੍ਹਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਇਸ ਮੌਕੇ ਉਚੇਚੇ ਤੌਰ ’ਤੇ ਸ਼ਾਮਿਲ ਹੋਏ।ਉਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਅਜਿਹੀਆਂ ਜਿੱਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੇਰਨਾ ਦਾ ਸਰੋਤ ਹਨ।ਉਨਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਇੰਨਾਂ ਜੰਗੀ ਫੌਜੀਆਂ ਦੀ ਯਾਦ ਵਿਚ ਵਿਸ਼ੇਸ ਤੌਰ ’ਤੇ ਬਣਾਏ ਗਏ ਵਾਰ ਹੀਰੋ ਮੈਮੋਰੀਅਲ ਵਿਚ ਇੰਨਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰ ਰਹੇ ਹਾਂ।ਉਨਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਸਾਡੇ ਵੱਧ ਤੋਂ ਵੱਧ ਨੌਜਵਾਨ ਫੌਜ ਨੂੰ ਆਪਣੇ ਕੈਰੀਅਰ ਵਜੋਂ ਅਪਨਾਉਣ। ਇਸ ਮੌਕੇ  ਹੋਰਨਾਂ ਤੋਂ ਇਲਾਵਾ ਮਾਤਾ ਜਗੀਰ ਕੌਰ, ਮੇਜਰ ਜਨਰਲ ਡੀ.ਡੀ ਸਿੰਘ, ਮੇਜਰ ਜਨਰਲ ਜਸਬੀਰ ਕੌਰ ਗਰੇਵਾਲ, ਬ੍ਰਿਗੇਡੀਅਰ ਗਿਆਨ ਸਿੰਘ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਬ੍ਰਿਗੇਡੀਅਰ ਕੇ.ਐਸ ਵਿਰਕ, ਬ੍ਰਿਗੇਡੀਅਰ ਪੀ.ਐਸ ਢਿਲੋਂ, ਕਰਨਲ ਜੀ.ਐਸ ਗਿੱਲ, ਕਰਨਲ ਏ.ਬੀ ਐਸ ਚਾਹਲ, ਕਰਨਲ ਜੇ.ਐਸ ਸੰਧੂ, ਕਰਨਲ ਐਚ.ਐਸ ਗਰੋਵਰ, ਕਰਨਲ ਐਸ ਐਸ ਢਿਲੋਂ, ਮੇਜਰ ਵਿਰਕ, ਕਰਨਲ ਹਰਿੰਦਰਪਾਲ ਸਿੰਘ, ਡਾਕਟਰ ਬਲਵਿੰਦਰ ਸਿੰਘ, ਮੈਮੋਰੀਅਲ ਦੇ ਇੰਚਾਰਜ ਕਰਨਲ ਐਸ.ਪੀ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਕੇ ਵਿਜੈ ਦਿਵਸ ਮਨਾਇਆ।ਪੰਜਾਬ ਰੈਜਮੈਂਟ ਦੇ ਫੌਜੀ ਬੈਂਡ ਨੇ ਸਮਾਗਮ ਦੀ ਰੌਣਕ ਵਧਾਈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply