ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਕਰਵਾਏ ਦੋ ਦਿਨਾਂ ਫੁੱਲਾਂ ਅਤੇ ਬੂਟਿਆਂ ਦੀ ਪ੍ਰਦਰਸ਼ਨੀ ਅਤੇ ਸੈਮੀਨਾਰ ਲੋਕਾਂ ਨੂੰ ਕੁੵਦਰਤ ਦੇ ਨਾਲ ਪਿਆਰ ਕਰਨ ਦਾ ਸੱਦਾ ਦਿੰਦਾ ਹੋਇਆ ਸਪੰਨ ਹੋ ਗਿਆ।ਦੂਸਰੇ ਦਿਨ ਅੱਜ ਜਿਥੇ ਬੋਟਾਨੀਕਲ ਗਾਰਡਨ ਵਿਚ ਫੁੱਲਾਂ ਦੀ ਪ੍ਰਦਰਸ਼ਨੀ ਵੇਖਣ ਵਾਲਿਆ ਦਾ ਤਾਤਾਂ ਲੱਗਾ ਰਿਹਾ ਉਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਆਏ ਤਿੰਨ ਵੱਖ ਵੱਖ ਵਿਦਿਵਾਨਾਂ ਵੱਲੋ ਫੁੱਲਾਂ ਦੀ ਕਾਸ਼ਤ ਦੀਆਂ ਪੰਜਾਬ ਵਿਚ ਸੰਭਾਵਨਾਵਾਂ ਤੋ ਜਾਣੂ ਕਰਵਾਇਆ ਉਥੇ ਇਹ ਵੀ ਸੱਦਾ ਦਿੱਤਾ ਕਿ ਜੇ ਕੁਦਰਤ ਦੇ ਨਾਲ ਨੇੜਤਾ ਨਾ ਵਧਾਈ ਗਈ ਤਾਂ ਮਨੁੱਖ ਨੂੰ ਜਿੰਦਗੀ ਜਿਉਣ ਦੇ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।ਫੁੱਲਾਂ ਅਤੇ ਬੂਟਿਆਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਨਾਊਣ ੋੇ ਜ਼ੋਰ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਪ੍ਰਦੂਸ਼ਣ ਅਤੇ ਹੋਰ ਸਮਾਜਿਕ ਤੌਰ ਤੇ ਸਮੱਸਿਆਵਾਂ ਦਰਪੇਸ਼ ਹਨ ਇਸ ਦਾ ਇੱਕੋ ਕਾਰਨ ਪ੍ਰਕਿਰਤੀ ਤੋ ਮਨੁੱਖ ਦੀ ਵੱਧ ਰਹੀ ਦੂਰੀ ਹੈ।
ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਚ ਫੁੱਲਾਂ ਦੀ ਖੇਤੀ ਬਾਰੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਪ੍ਰੋਫੈਸਰ ਡਾ. ਜਸਪਾਲ ਸਿੰਘ ਉਪ ਕੁਲਪਤੀ ਹੋਰਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਯੂਨੀਵਰਸਿਟੀ ਵੱਲੋ ਹੁਣ ਹਰ ਸਾਲ ਦੋ ਵਾਰ ਫੁੱਲਾਂ ਦੀ ਪ੍ਰਦਰਸ਼ਨੀ ਅਤੇ ਸੈਮੀਨਾਰ ਕਰਵਾਇਆ ਜਾਵੇਗਾ ਅਗਲਾ ਫਲਾਫਰ ਸ਼ੋਅ ਮਾਰਚ ਦੇ ਦੂਸਰੇ ਹਫਤੇ ਕਰਵਾਇਆ ਜਾਵੇਗਾ, ਤਾਂ ਜ਼ੋ ਲੋਕਾਂ ਨੂੰ ਵੱਧ ਤੋ ਵੱਧ ਫੁੱਲਾਂ ਅਤੇ ਬੂਟਿਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਇਸ ਵਿਚ ਖੇਤੀਬਾੜੀ ਅਤੇ ਕਾਰੋਬਾਰ ਦੀਆਂ ਸੰਭਾਵਨਾਵਾਂ ਤਲਾਸ਼ੀਆ ਜਾਣ।ਲੁਧਿਆਣਾ ਯੂਨੀਵਰਸਿਟੀ ਤੋ ਫਲੋਰੀਕਲਚਰ ਵਿਭਾਗ ਦੇ ਸੇਵਾ ਮੁਕਤ ਪ੍ਰੋਫੈਸਰ ਅਜੈਪਾਲ ਸਿੰਘ ਗਿੱਲ ਆਪਣੇ ਪੰਜਾਹ ਸਾਲ ਦੇ ਫੁੱਲਾਂ ਨਾਲ ਸਬੰਧਤ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਸ ਵੇਲੇ ਨਾਲੋ ਹੁਣ ਫੁੱਲਾਂ ਪ੍ਰਤੀ ਲੋਕਾਂ ਦਾ ਵੱਡੇ ਪੱਧਰ ਤੇ ਮੋਹ ਜਾਗਿਆ ਹੈ ਕਿ ਖਾਣ ਪੀਣ ਦੇ ਨਾਲੋ ਜਿੰਦਗੀ ਜਿਆਦਾ ਮਹੱਤਵਪੂਰਨ ਹੈ। ਜਿੰਦਗੀ ਦੀ ਇਹ ਮਹੱਤਤਾ ਤਾਂ ਹੀ ਸੰਭਵ ਹੈ ਜੇ ਸਾਡਾ ਵਾਤਾਵਰਣ ਬਹੁਤ ਵਧੀਆ ਹੋਵੇਗਾ।ਡਾ. ਹਰਪਿੰਦਰ ਸਿੰਘ ਗਰੇਵਾਲ ਪ੍ਰੋਫੈਸਰ ਤੇ ਮੁਖੀ ਫਲੋਰੀਕਲਚਰ ਅਤੇ ਲੈਡ ਸਕੈਪਿੰਗ ਵਿਭਾਗ ਪੀ.ਏ.ਯੂ ਨੇ ਫੁੱਲਾਂ ਦੀ ਵਪਾਰਿਕ ਖੇਤੀ ਦਾ ਮਹੱਤਵ ਦੱਸਦਿਆਂ ਕਿਹਾ ਕਿ ਖੇਤੀਬਾੜੀ ਦੀ ਫਸਲੀ ਵਿਭਿਨਤਾ ਲਈ ਬਹੁਤ ਹੀ ਜ਼ਰੂਰੀ ਹੈ। ਡਾ. ਪਰਮਿੰਦਰ ਸਿੰਘ ਨੇ ਗਮਲਿਆਂ ਵਿਚ ਲੱਗਣ ਵਾਲੇ ਸਦਾ ਬਹਾਰ ਬੂਟਿਆਂ ਦੀ ਕਾਸ਼ਤ ਬਾਰੇ ਢੁਕਵੀਂ ਜਾਣਕਾਰੀ ਪ੍ਰਦਾਨ ਕੀਤੀ। ਪ੍ਰੋਫੈਸਰ ਰਣਜੀਤ ਸਿੰਘ ਨੇ ਗਲਦੌਦੀਆਂ ਦੀ ਕਾਸ਼ਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਸੈਮੀਨਾਰ ਦਾ ਸੰਚਾਲਨ ਡਾ. ਜਸਵਿੰਦਰ ਸਿੰਘ ਬਿਲਗਾ ਨੇ ਕੀਤਾ।
ਭਾਈ ਵੀਰ ਸਿੰਘ ਫਲਾਵਰ ਸ਼ੋਅ ਦੇ ਇਨਾਮ ਜੇਤੂਆਂ ਨੂੰ ਪ੍ਰੋਫੈਸਰ ਡਾ. ਸਿ਼ਨੌਏ ਸ਼ਵੇਤਾ ਦੇਵਰਾਜ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਜੇਤੂਆਂ ਵਿਚ ਬੀ.ਬੀ.ਕੇ ਡੇ.ੲੈ.ਵੀ ਕਾਲਜ ਫਾਰ ਵੋਮੈਨ ਅੰਮ੍ਰਿਤਸਰ ਮੋਹਰੀ ਰਿਹਾ ਜਦੋ ਕਿ ਨਰਸਰੀਆਂ ਵਿਚੋ ਜ਼ੋਸਨ ਨਰਸਰੀ ਅਤੇ ਗੁਰੂ ਰਾਮਦਾਸ ਨਰਸਰੀ ਵੀ ਅੱਗੇ ਰਹੇ।ਇਨਾਂ ਤੋ ਬਾਅਦ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਵੱਲੋ ਫੁੱਲਾਂ ਅਤੇ ਰੰਗੋਲੀ ਵਿਚ ਕਈ ਇਨਾਮ ਜਿੱਤੇ।ਦੀਨਾਨਗਰ ਪਠਾਨਕੋਟ ਤੋ ਐਸ.ਐਮ ਕਾਲਜ ਅਤੇ ਜਲੱਧਰ ਤੋ ਆਏ ਐਚ.ਐਮ.ਵੀ ਕਾਲਜ ਨੇ ਵੀ ਇਨਾਮ ਪ੍ਰਾਪਤ ਕੀਤੇ। ਇਨਾਂ ਤੋ ਇਲਾਵਾ ਖਾਲਸਾ ਖਾਲਜ ਫਾਰ ਵੋਮੈਨ ਅੰਮ੍ਰਿਤਸਰ, ਖਾਲਸਾ ਕਾਲਜ ਫਾਰ ਐਜੂਕੇਸ਼ਨ ਅਤੇ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਤੋ ਇਲਾਵਾ ਯੂਨੀਵਰਸਿਟੀ ਦੇ ਨੇਚਰ ਅਤੇ ਵਾਈਲਡ ਲਾਈਫ ਕਲੱਬ ਵੀ ਜੇਤੂਆਂ ਵਿਚ ਸ਼ਾਮਲ ਸੀ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media