ਧੂਰੀ, 23 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਪੀ.ਐਸ.ਈ.ਬੀ ਇੰਪ: ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਾਮਿਆਂ ਨੇ ਗੇਟ ਰੈਲੀ ਕੀਤੀ।ਜਿਸ ਦੀ ਪ੍ਰਧਾਨਗੀ ਰਣਜੀਤ ਸਿੰਘ ਧੂਰਾ, ਜੋਗਾ ਸਿੰਘ ਲਾਂਗੜੀਆ, ਦਲਵੀਰ ਸਿੰਘ ਘਨੌਰ ਅਤੇ ਕੇਹਰ ਸਿੰਘ ਨੇ ਕੀਤੀ।ਇਹ ਗੇਟ ਰੈਲੀ ਪਾਵਰ ਕਾਮ ਥਰਮਲ ਪਲਾਟ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਕੀਤੀ ਗਈ।ਮੁਲਾਜ਼ਮਾਂ ਨੇ ਸਾਂਝੇ ਤੋਰ `ਤੇ ਪੀ.ਐਸ.ਈ.ਬੀ ਇੰਪ: ਜੁਆਇੰਟ ਫੋਰਮ ਪੰਜਾਬ ਦੇ ਮੰਗ ਪੱਤਰ ਅਨੁਸਾਰ ਮੁਲਾਜਮਾਂ ਦਾ ਪੇਅ ਬੈਡ, ਪ੍ਰੋਫੀਸ਼ੈਸੀ, ਪਦ ਉਨਤੀ ਸਕੇਲ ਦਾ ਲਾਭ, ਖਾਲੀ ਅਸਾਮੀਆਂ ਭਰਨ, ਸਹਾਇਕ ਸਾਈਲ ਬਣਾਉਣ ਆਦਿ ਮੰਗ ਕੀਤੀ।ਇਲਾਵਾ ਸਾਥੀ ਹਰਦੇਵ ਸਿੰਘ, ਅਮਰਜੀਤ ਸਿੰਘ, ਸਵਰਨ ਸਿੰਘ, ਰਾਜਪਾਲ, ਬਲਦੇਵ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਨੇ ਸਮੂਲੀਅਤ ਕਰ ਕੇ ਥਰਮਲ ਪਲਾਟ ਬੰਦ ਕਰਨ ਦੀ ਸਖਤ ਵਿਰੋਧਤਾ ਕੀਤੀ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media