Tuesday, November 24, 2026

ਜਗਤ ਜਯੋਤੀ ਮਾਡਲ ਹਾਈ ਸਕੂਲ ਵਿਖੇ ਕ੍ਰਿਸਮਸ ਪਾਰਟੀ ਦਾ ਆਯੋਜਨ

ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)  ਸਥਾਨਕ ਜਗਤ ਜਯੋਤੀ ਮਾਡਲ ਹਾਈ ਸਕੂਲ ਮਹਾਂ ਸਿੰਘ ਗੇਟ ਵਿਖੇ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸੇਂਟਾ ਬਣ ਕੇ PPN2612201706ਆਏ ਨੰਨੇ ਮੁੰਨੇ ਵਿਦਿਆਰਥੀਆਂ ਨੇ ਕਲਾਸਾਂ ਵਿੱਚ ਪੜਣ ਦੇ ਨਾਲ ਨਾਲ ਆਪਣੇ ਡਾਂਸ ਨਾਲ ਸਭ ਦਾ ਮਨ ਮੋਹ ਲਿਆ।ਨੰਨੀਆਂ ਪਰੀਆਂ ਬਣੀਆਂ ਬੱਚੀਆਂ ਬਹੁਤ ਹੀ ਸੁੰਦਰ ਲੱਗ ਰਹੀਆਂ ਸਨ।ਸੇਂਟਾ ਬਣੇ ਬੱਚਿਆਂ ਨੇ ਅਧਿਆਪਕਾਵਾਂ ਨਾਲ ਮਿਲ ਕੇ ਖੂਬ ਮਨੋਰੰਜਨ ਕਰਦਿਆਂ ਬੜੇ ਉਤਸ਼ਾਹ ਨਾਲ ਸੈਲਫੀਆਂ ਲਈਆਂ ਅਤੇ ਯੀਸੂ ਮਸੀਹ ਬਾਰੇ ਕਵਿਤਾਵਾਂ ਤੇ ਗੀਤ ਵੀ ਗਾਏ।ਇਸ ਸਮਾਰੋਹ ਵਿੱਚ ਡਾਇਰੈਕਟਰ ਸੁਮੀਤ ਪੁਰੀ, ਪ੍ਰਿਸੀਪਲ ਰੀਤੂ ਪੁਰੀ, ਦਵਿੰਦਰ, ਰਿੰਕੂ, ਮੋਨਿਕਾ ਸ਼ਰਮਾ, ਸਿੰਪਲ, ਸੋਨੀਆ ਤੇ ਜਯੌਤੀ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply