ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਉਡਣ ਵਾਲੀਆਂ ਸਾਰੀਆਂ ਏਅਰ ਫਲਾਈਟਾਂ ਦੇ ਇੰਚਾਰਜ਼ਾਂ ਨਾਲ ਹੋਈ ਮੀਟਿੰਗ ਦੌਰਾਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰਾਜਾਸਾਂਸੀ ਏਅਰਪੋਰਟ ਤੋਂ ਸ਼੍ਰੀ ਹਜ਼ੂਰ ਸਾਹਿਬ ਲਈ ਸ਼ੁਰੂ ਹੋਈ ਉਡਾਣ ਨੂੰ ਬੁੱਧਵਾਰ ਨੂੰ ਵੀ ਚਾਲੂ ਕਰਨ ਦੇ ਨਾਲ ਸ਼੍ਰੀ ਪਟਨਾ ਸਾਹਿਬ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਮੁੱਦਾ ਚੱਕਿਆ ਰਾਜਾਸ਼ਾਸੀ ਏਅਰਪੋਰਟ ਵਿਖੇ ਏਅਰ ਇੰਡੀਆ, ਜੈਟ ਏਅਰਵੇਜ਼, ਤੁਰਕਮੀਸਤਾਨ ਏਅਰਵੇਜ਼, ਵਿਸਤਾਰਾ ਏਅਰਵੇਜ਼, ਫਲਾਈ ਜੈਟ ਆਦਿ ਏਅਰਲਾਇਜ਼ ਦੇ ਇੰਚਾਰਜ਼ ਨਾਲ ਹੋਈ ਬੈਠਕ ‘ਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਦੇਸ਼ ਵਿਦੇਸ਼ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂ ਬਾਕੀ ਦੂਰ ਦਰਾਜ ਸਥਿਤ ਸ਼੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਦਰਸ਼ਨਾ ਲਈ ਵੀ ਜਾਂਦੇ ਹਨ, ਜਿਸ ਲਈ ਉਪਰੋਕਤ ਫਲਾਈਟਾਂ ਜਰੂਰੀ ਹਨ।ਇਸ ਦੌਰਾਨ ਉਹਨਾ ਨੇ ਦੱਸਿਆ ਕਿ ਥਾਈ ਏਅਰਲਾਈਨਜ਼ ਅਤੇ ਇਤਿਹਾਦ ਏਅਰਲਾਈਨਜ਼ ਵੱਲੋ ਜਲਦ ਹੀ ਰਾਜਾਸਾਂਸੀ ਏਅਰਪੋਰਟ ਤੋਂ ਦੋ ਨਵੀਆਂ ਅੰਤਰਰਾਸ਼ਟਰੀ ਉਡਾਣਾ ਸ਼ੁਰੂ ਕੀਤੀਆ ਜਾ ਰਹੀਆਂ ਹਨ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਏਅਰ ਕੰਪਨੀਆਂ ਵੱਲੋਂ ਨਵੀਆਂ ਅੰਤਰਰਾਸ਼ਟਰੀ ਉਡਾਣਾ ਸ਼ੁਰੂ ਕਰਨ ‘ਚ ਦਿਲਚਸਪੀ ਦਿਖਾਈ ਜਾ ਰਹੀ ਹੈ।ਉਨਾਂ ਕਿਹਾ ਕਿ ਥਾਈ ਕੰਪਨੀ ਵਲੋਂ ਰਾਜਾਸਾਂਸੀ ਏਅਰਪੋਰਟ ਤੋਂ ਇਕ ਨਵੀਂ ਅੰਤਰਰਾਸ਼ਟਰੀ ਉਡਾਣ ਸ਼ੁਰੂ ਕੀਤੇ ਜਾਣ ਦੀ ਮੰਜ਼ੂਰੀ ਦੇ ਦਿੱਤੀ ਗਈ। ਜਿਸ ਲਈ ਇਕ ਨਵੇ ਜਹਾਜ਼ ਦੀ ਉਡੀਕ ਕੀਤੀ ਜਾ ਰਹੀ ਹੈ, ਜਦਕਿ ਬਰਮਿਘੰਮ ੲਅਰਲਾਈਨਜ਼ ਵਲੋਂ ਕਿਸੇ ਵੀ ਸਮੇਂ ਨਵੀਂ ਉਡਾਣ ਸ਼ੁਰੂ ਕੀਤੀ ਜਾ ਸਕਦੀ ਹੈ।
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਏਅਰ ਇੰਡਿਆ ਦੀ ਰਾਜਾਸਾਂਸੀ ਤੋਂ ਲੰਡਨ ਨਿਊਯਾਰਕ ਦੀ ਸਿੱਧੀ ਫਲਾਇਟ ਨੂੰ ਅਹਿਮਦਾਬਾਦ ਏਅਰਪੋਰਟ ਨਾਲ ਜੋੜਿਆ ਗਿਆ ਸੀ ਜਿਸ ਨਾਲ ਇਹ ਫਲਾਇਟ ਅਹਿਮਦਾਬਾਦ ਨਾਲੋਂ ਵੱਖ ਕਰਕੇ ਪਹਿਲੀ ਹੀ ਤਰਾਂ ਹੀ ਸਿੱਧੀ ਸ਼ੁਰੂ ਕੀਤੀ ਜਾਵੇੈ।।ਉਹਨਾ ਦੱਸਿਆ ਰਾਜਾਸਾਂਸੀ ਏਅਰਪੋਰਟ `ਤੇ ਆਉਣ ਜਾਣ ਵਾਲੀਆਂ ਫਲਾਇਟਾ ਦੇ ਸਾਰੇ ਟਾਈਮ ਲੱਗਭਗ ਇੱਕੋ ਸਮੇਂ ਦੇ ਹੀ ਹਨ, ਜਿਸ ਕਾਰਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਫਲਾਈਟਾਂ ਦੇ ਆਉਣ ਜਾਣ ਵਾਲੇ ਸਮੇਂ ‘ਚ ਲੋੜੀਂਦੇ ਬਦਲਾਅ ਕੀਤੇ ਜਾਣ।ਕੀਤਾ ਦਿੱਤਾ ਗਿਆ ਹੈ, ਜਦਕਿ ਆਉਣ ਵਾਲੇ ਸਮੇ ‘ਚ ਯਾਤਰੀਆਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਕਾਊਟਰਾਂ ਦੀ ਗਿਣਤੀ 40 ਕੀਤੀ ਜਾਵੇਗੀ।ਉਹਨਾ ਦੱਸਿਆ ਕਿ ਏਅਰਪੋਰਟ ਤੇ ਆਉਣ ਜਾਣ ਵਾਲੇ ਾਾਤਰੀਆ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਏ ਇਸ ਲਈ ਖਸਤਾ ਹਾਲਤ ਸੜਕਾ ਨੂੰ ਸਹੀ ਕਰਨ ਅਤੇ ਸੜਕ ਦੇ ਵਿਚਕਾਰ ਬਣੇ ਡਵਾਇਡਰ ਨੂੰ ਤੋੜ ਕਿ ਸੜਕ ਦੇ ਵਿਚਕਾਰ ਸਿਰਫ ਲੋਹੇ ਦੀਆਂ ਗਰਿੱਲਾ ਲਗਾਉਣ ਲਈ ਵੀ ਕਿਹਾ ਗਿਆ ਹੈ।ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਪੈਸ਼ਲ ਤੌਰ `ਤੇ ਰਾਜਾਸਾਂਸੀ ਏਅਰਪੋਰਟ ਤੋਂ ਦੁਬਈ ਲਈ ਉਡਣ ਵਾਲੇ ਜਹਾਜ਼ ਨੂੰ ਵੀ ਬਦਲਣ ਦੀ ਮੰਗ ਕੀਤੀ ਕਿਉਕਿ ਇਹ ਜਹਾਜ਼ ਬਹੁਤ ਖਸਤਾ ਹਾਲਾਤ `ਚ ਹੈ ।ਨਾਲ ਹੀ ਇਹ ਫਲਾਇਟ ਸਿੱਧੀ ਰਾਜਾਸ਼ਾਂਸੀ ਤੋਂ ਦੁਬਈ ਏਅਰਪੋਰਟ `ਤੇ ਉਤਾਰਨ ਦੀ ਮੰਗ ਵੀ ਕੀਤੀ।ਇਸ ਮੌਕੇ ਏਅਰਪੋਰਟ ਡਾਇਰੈਕਟਰ ਮਨੋਜ ਕੁਮਾਰ ਵੀ ਮਜੌਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media