Tuesday, August 11, 2026

ਸਮੁੰਦਰ ਦੀਆਂ ਤੂਫਾਨੀ ਲਹਿਰਾਂ `ਚ ਫਸ ਜਾਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ

PPN2612201720ਬ੍ਰਿਸਬੇਨ (ਆਸਟਰੇਲੀਆ) 26 ਦਸੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਬੀਤੇ ਦਿਨੀ 25 ਦਸੰਬਰ ਨੂੰ ਨਿਊ ਸਾਊਥ ਵੇਲਜ਼ ਸੂਬੇ ਵਿੱਚ ਪੈਂਦੇ ਡਰੈਨਬ੍ਹਾ ਬੀਚ `ਤੇ ਪੰਜਾਬੀ ਨੌਜਵਾਨ “ਰਵਨੀਤ ਗਿੱਲ” ਦੀ ਸਮੰਦਰ ਦੀਆਂ ਲਹਿਰਾਂ ਵਿੱਚ ਫਸ ਕੇ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਰਵਨੀਤ ਅਤੇ ਉਸ ਦੇ 7-8 ਦੋਸਤ ਕਿਨਾਰੇ `ਤੇ ਖੇਡ ਰਹੇ ਸੀ, ਕਿ ਇੱਕ ਦਮ ਹੀ ਮੌਸਮ ਖਰਾਬ ਹੋਣ ਨਾਲ ਲਹਿਰਾਂ ਦਾ ਵਹਾਅ ਤੇਜੀ ਨਾਲ ਆਇਆ ਤੇ ਸਾਰਿਆਂ ਨੂੰ ਹੀ ਨਾਲ ਵਹਾ ਕੇ ਲੈ ਗਿਆ।ਆਸਪਾਸ ਖੜੇ ਲੋਕਾ ਦੇ ਸ਼ੋਰ ਮਚਾਉਣ ਨਾਲ ਬੀਚ `ਤੇ ਤਾਇਨਾਤ ਲਾਈਫ ਗਾਰਡ ਹਰਕਤ ਵਿੱਚ ਆਏ ਅਤੇ ਦਲੇਰੀ ਨਾਲ ਸਭ ਨੂੰ ਨਾਲ ਬਾਹਰ ਕੱਢ ਲਿਆਂਦਾ।ਲਾਈਫ ਗਾਰਡਾਂ ਵਲੋਂ ਦਿੱਤੀ ਗਈ ਮੁੱਢਲੀ ਡਾਕਟਰੀ ਸਹਾਇਤਾ ਅਤੇ ਸੀ.ਪੀ.ਆਰ ਦੇਣ ਨਾਲ ਪੰਜ ਮੁੰਡਿਆਂ ਨੂੰ ਤਾਂ ਖਤਰੇ `ਚੋ ਬਾਹਰ ਕੱਢ ਲਿਆ ਗਿਆ, ਪਰ ਬਾਕੀ ਤਿੰਨ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ ਅਤੇ ਇੱਕ ਰਵਨੀਤ ਦੀ ਪਾਣੀ ਵਿੱਚ ਜਿਆਦਾ ਸਮਾਂ ਡੁੱਬੇ ਰਹਿਣ ਕਾਰਨ ਮੌਕੇ `ਤੇ ਹੀ ਮੌਤ ਹੋ ਗਈ।ਜਿਸ ਕਾਰਣ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵੀ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਉਹਨਾ ਨੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਰਵਨੀਤ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਲੋਗਨ, ਬ੍ਰਿਸਬੇਨ ਅਤੇ ਮਰਵਲਿੰਬ੍ਹਾ ਵਿਖੇ ਸੁਖਮਨੀ ਸਾਹਿਬ ਦੇ ਪਾਠ ਰਖਵਾਏ ਜਾਣਗੇ।
ਜਿਕਰਯੋਗ ਹੈ ਕਿ ਰਵਨੀਤ ਨਵੰਬਰ 2014 ਵਿੱਚ ਸਟੱਡੀ ਵੀਜ਼ਾ ਲੈ ਕੇ ਆਸਟ੍ਰੇਲੀਆ ਆਇਆ ਸੀ ਤੇ ਟਵੀਡ ਹੈਡ ਸਾਊਥ (ਨਿਊ ਸਾਊਥ ਵੇਲਜ਼) ਵਿਖੇ ਆਪਣੇ ਦੋ ਦੋਸਤਾਂ ਨਾਲ ਰਹਿੰਦਾ ਸੀ।ਰਵਨੀਤ ਪੰਜਾਬ ਵਿੱਚ ਪਿੰਡ `ਗਿੱਲ` ਜ਼ਿਲਾ ਲੁਧਿਆਣਾ ਦਾ ਰਹਿਣ ਵਾਲਾ ਸੀ।ਰਵਨੀਤ ਦੇ ਪਰਿਵਾਰ ਵਿੱਚ ਉਸ ਦੇ ਪਿਤਾ ਸਹਰਪਾਲ ਸਿੰਘ, ਮਾਤਾ ਬਲਜਿੰਦਰ ਕੌਰ ਅਤੇ ਇੱਕ ਛੋਟਾ ਭਰਾ ਹੈ ਜੋ ਅਜੇ ਦਸਵੀਂ ਜਮਾਤ ਵਿੱਚ ਪੜਦਾ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply