ਫਾਜ਼ਿਲਕਾ, 27 ਦਸੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਉਡਾਨ ਪ੍ਰੋਜੈਕਟ ਨੂੰ ਪੰਜਾਬ ਦੇ ਸਾਰੇ ਸਰਕਾਰੀ ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਸ਼ੁਰੂ ਕਰਨ ਦਾ ਫੈਸਲਾ ਵਿਭਾਗ ਸਕੱਤਰ
ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਮੁਤਾਬਕ ਡਾਇਰੈਕਟਰ ਐਸ.ਸੀ.ਈ.ਆਰ.ਟੀ ਸੁਖਦੇਵ ਸਿੰਘ ਕਾਹਲੋਂ ਨੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਦੇ ਹੋਏ ਤਿੰਨ ਗਰੁੱਪਾਂ ਵਿਚ ਵੰਡ ਕੇ ਹਰ ਹਰ ਰੋਜ ਪੰਜ ਪ੍ਰਸ਼ਨ ਭੇਜਣਾ ਅਤੇ ਉਸ ਦੀ ਸਹੀ ਉਤਰਾਂ ਰਾਹੀਂ ਰਿਪੋਰਟ ਲੈਣ ਲਈ ਮੁੱਖ ਦਫ਼ਤਰ ਵਿਚ ਬਣੀ ਚਾਰ ਮੈਂਬਰੀ ਕਮੇਟੀ ਜਿਸ ਵਿਚ ਸਹਾਇਕ ਡਾਇਰੇਕਟਰ ਜਰਨੈਲ ਸਿੰਘ, ਵਿਸ਼ਾ ਮਾਹਿਰ ਕੁਲਦੀਪ ਕੁਮਾਰ ਵਰਮਾ ਅੰਗਰੇਜੀ ਲੈਕਚਰਾਰ ਪ੍ਰਭਜੋਤ ਕੋਰ ਤਕਨੀਕ ਸਹਾਇਕ ਬਬਨਜੀਤ ਕੌਰ ਅਤੇ ਮੈਥ ਅਧਿਆਪਕ ਦੇਵੀ ਦਿਆਲ ਹਨ।
ਪਹਿਲੀ ਵਾਰ ਇਸ ਉਡਾਨ ਪ੍ਰੋਜੈਕਟ ਵਿਚ ਸਕੂਲਾਂ ਵਿਚ ਹੀ ਸਕੂਲ ਮੁਖੀ ਨੂੰ ਇੰਚਾਰਜ਼ ਅਤੇ ਸਕੂਲ ਦੇ ਹੀ ਇੱਕ ਅਧਿਆਪਕ ਨੂੰ ਪ੍ਰੋਜੇਕਟ ਇੰਚਾਰਜ਼ ਲਗਾ ਕੇ ਸ਼ੁਰੂ ਕੀਤਾ ਹੈ।ਸਕੂਲ ਵਿਚੋਂ ਕਿਸੇ ਅਧਿਆਪਕ ਦੀ ਇਸ ਪ੍ਰੋਜੇਕਟ ਬਾਹਰ ਜਾਕੇ ਕੰਮ ਕਰਨ ਦੀ ਕੋਈ ਡਿਊਟੀ ਨਹੀਂ ਲਗਾਈ ਗਈ।ਤਿੰਨ ਗਰੁੱਪ ਜਿਸ ਵਿਚ ਛੇਵੀਂ ਤੋਂ 8ਵੀਂ ਤੱਕ ਪਹਿਲਾ ਗਰੁੱਪ, 9ਵੀਂ ਅਤੇ 10ਵੀਂ ਦੂਜਾ ਗਰੁੱਪ ਅਤੇ ਗਿਆਰਵੀਂ ਅਤੇ ਬਾਰਵੀਂ ਤੀਜਾ ਗਰੁੱਪ ਬਣਾਇਆ ਗਿਆ।5-5 ਪ੍ਰਸ਼ਨ ਮੁੱਖ ਦਫ਼ਤਰ ਤੋਂ ਰੋਜ ਵੱਖ-ਵੱਖ ਗਰੁੱਪ ਵਿਚ ਬਣਾਈ ਟੀਮ ਐਸ.ਸੀ.ਈ.ਆਰ.ਟੀ ਦਫ਼ਤਰ ਤੋਂ ਭੇਜਕੇ ਦੂਸਰੇ ਦਿਨ ਉਸ ਪ੍ਰਸ਼ਨ ਦੀ ਉਤਰ ਪੱਤਰੀ ਭੇਜ ਕੇ ਸਕੂਲਾਂ ਦੇ ਨੋਟਿਸ ਬੋਰਡ `ਤੇ ਲਗਾਈ ਜਾਦੀ ਹੈ।ਪ੍ਰਸ਼ਨ 60 ਪ੍ਰਤੀਸ਼ਤ ਸਲੇਬਸ ਅਤੇ 40 ਪ੍ਰਤੀਸ਼ਤ ਆਮ ਗਿਆਨ ਅਤੇ ਕਰੰਟ ਟੋਪਿਕ ਦੇ ਹੁੰਦੇ ਹਨ।ਇਹ ਪ੍ਰੋਜੈਕਟ ਅਪਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿਚ ਬੜਾ ਹੀ ਸ਼ਲਾਘਾਯੋਗ ਅੇਤ ਬਿਨਾਂ ਅਧਿਆਪਕਾਂ ਦੇ ਸਮਾਂ ਲਏ ਬਗੈਰ ਵਿਦਿਆਰਥੀਆਂ ਲਈ ਸਹੀ ਸਾਬਤ ਹੋਇਆ ਹੈ।ਪ੍ਰੋਜੈਕਟ ਖ਼ਤਮ ਹੋਣ ਤੇ ਰਾਜ ਪੱਧਰ ਮੁਕਾਬਲਾ ਇਨਾਂ ਪ੍ਰਸ਼ਨਾਂ ਦਾ ਕਰਵਾਇਆ ਜਾਵੇਗਾ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ ਅਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਅਤੇ ਬਣਾਈ ਟੀਮ ਇਸ ਉਡਾਨ ਪ੍ਰਜੈਕਟ ਦੀ ਕਾਰਜਸ਼ੈਲੀ ਬੜੀ ਹੀ ਵਧੀਆ ਰਹੀ ਹੈ।ਥੋੜੇ ਸਮੇਂ ਵਿਚ ਰੋਜ਼ਾਨਾ ਮੁੱਖ ਦਫ਼ਤਰ ਵਲੋਂ ਅੱਲਗ ਅੱਲਗ ਗਰੁੱਪਾਂ ਦੇ ਪ੍ਰਸ਼ਨ ਤੇ ਉਤਰ ਆਉਣਾ ਬੜਾ ਹੀ ਫਾਇਦੇਮੰਦ ਹੋਇਆ ਹੈ।ਇਸ ਦਾ ਹਰ ਸਕੂਲ ਵਿਚ ਬਣੇ ਇੰਚਾਰਜ਼ ਨੇ ਆਪਣੇ ਆਪਣੇ ਗਰੁੱਪ ਦੇ ਰਿਕਾਰਡ ਰੱਖਿਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media