Sunday, March 29, 2026

ਡਾ. ਅਵਤਾਰ ਸਿੰਘ ਅਮਨਦੀਪ ਮੈਡੀਸਿਟੀ ‘ਚ ਕਰਨਗੇ ਹਫਤਾਵਾਰੀ ਓ.ਪੀ.ਡੀ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਅਮਨਦੀਪ ਮੈਡੀਸਿਟੀ ਹਸਪਤਾਲ ਦੇ ਆਧੁਨਿਕ ਮਾਹੌਲ ਦਾ ਲਾਭ ਮਰੀਜਾਂ ਨੂੰ ਦੇਣ ਲਈ ਹਰ ਸ਼ੁਕਰਵਾਰ ਨੂੰ ਸ਼ਾਮ 5.00 ਵਜੇ ਤੋਂ ਰਾਤ 8.00 ਵਜੇ ਤੱਕ ਅਮਨਦੀਪ ਗਰੁੱਪ ਦੇ ਚੀਫ਼ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ ਗੋਡਿਆਂ ਅਤੇ ਚੂਲ੍ਹੇ ਦੇ ਜੋੜਾਂ, ਮੋਟਾਪੇ ਦੇ ਕਾਰਣ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਮਰੀਜਾਂ, ਕਿਸੇ ਵੀ ਕਾਰਣ ਅਤੇ ਕਿਸੇ ਵੀ ਇਲਾਜ਼ ਰਾਹੀਂ ਦੇਰੀ ਤੋਂ ਨਾ ਜੁੜ ਰਹੀ ਹੱਡੀ, ਖਿਡਾਰੀਆਂ ਨੂੰ ਖੇਡ ਦੌਰਾਨ ਲੱਗੀ ਸੱਟ ਦੀਆਂ ਤਕਲੀਫਾਂ ਤੋਂ ਪੀੜਿਤ ਮਰੀਜਾਂ, ਰੀੜ਼ ਦੀ ਹੱਡੀ ਦੇ ਮਰੀਜਾਂ ਨੂੰ ਵਿਸ਼ੇਸ਼ ਓ.ਪੀ.ਡੀ ਦੌਰਾਨ ਮੁਕੰਮਲ ਤਕਨੀਕੀ ਸਲਾਹ ਦੇਣ ਅਤੇ ਜਾਂਚ ਕਰਨ ਲਈ ਉਪਲੱਬਧ ਹੋਣਗੇ।ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡਾ. ਅਵਤਾਰ ਸਿੰਘ ਸ਼ੁਕਰਵਾਰ ਸ਼ਾਮ 5.00 ਵਜੇ ਤੋਂ 8.00 ਵਜੇ ਤੱਕ ਅਮਨਦੀਪ ਮੈਡੀਸਿਟੀ ‘ਚ ਹਫਤਾਵਾਰੀ ਓ.ਪੀ.ਡੀ ਕਰਨਗੇ  ਲੋੜਵੰਦ ਮਰੀਜ਼ ਡਾ. ਅਵਤਾਰ ਸਿੰਘ ਦੀ ਐਪੋਆਇੰਟਮੈਂਟ ਲੈਣ ਲਈ ਟੈਲੀਫੋਨ ਨੰਬਰ 0183-5051616  ‘ਤੇ ਸੰਪਰਕ ਕਰ ਸਕਦੇ ਹਨ।

Check Also

ਖਾਲਸਾ ਕਾਲਜ ਵਿਖੇ ਏ.ਆਈ ਬਾਰੇ ਤਿੰਨ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਸੰਪਨ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ …

Leave a Reply