ਸੰਦੌੜ, 1 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋਂ ਕਿੱਤਾ ਸਿਖਾਈ ਕੇਂਦਰ ਸ਼ੇਰਪੁਰ ਵਿਖੇ `ਰੁੱਖ ਤੇ ਮਾਵਾਂ` ਵਿਸ਼ੇ ਤੇ
ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਹਾਜ਼ਰ ਵਿਦਿਆਰਥਣਾਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਮਾਸਟਰ ਰਾਜੇਸ਼ ਰਿਖੀ ਨੇ ਰੁੱਖਾਂ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਰੁੱਖ ਤੇ ਮਨੁੱਖ ਦਾ ਸਦੀਆਂ ਪੁਰਾਣਾ ਰਿਸ਼ਤਾ ਹੈ ਅਤੇ ਜਿਵੇ ਮਨੁੱਖਾਂ ਬਿਨਾਂ ਰੁੱਖਾਂ ਦਾ ਜੀਵਨ ਅਧੂਰਾ ਹੈ ਉਸ ਤੋਂ ਕਿਤੇ ਵੱਧ ਰੁੱਖਾਂ ਬਿਨਾਂ ਮਨੁੱਖਾਂ ਦਾ ਜੀਵਨ ਸੰਭਵ ਨਹੀਂ ਹੈ ਇਸ ਲਈ ਸਾਨੂੰ ਰੁੱਖਾਂ ਦੀ ਅਹਿਮੀਅਤ ਸਮਝਦੇ ਹੋਏ ਇਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਰੁੱਖਾਂ ਤੋਂ ਸਾਨੂੰ ਕਿਹੜੇ ਕਿਹੜੇ ਲਾਭ ਮਿਲਦੇ ਹਨ।
ਮਨੁੱੱਖੀ ਜਿੰਦਗੀ `ਚ ਮਾਂ ਦੀ ਮਹੱਤਤਾ ਬਾਰੇ ਬੋਲਦਿਆਂ ਮਾਸਟਰ ਮਹਿੰਦਰ ਪ੍ਰਤਾਪ ਐਮ.ਪੀ ਨੇ ਕਿਹਾ ਕਿ ਵਿਅਕਤੀ ਦੇ ਜੀਵਨ ਵਿੱਚ ਮਾਂ ਦੀ ਬਹੁਤ ਜਿਆਦਾ ਮਹੱਤਤਾ ਹੈ।ਇੱਕ ਮਾਂ ਆਪਣਾ ਸਾਰਾ ਜੀਵਨ ਬੱਚਿਆਂ ਦੀਆਂ ਖੁਸ਼ੀਆਂ ਤੋਂ ਕੁਰਬਾਨ ਕਰ ਦਿੰਦੀ ਹੈ ਇਸ ਲਈ ਬੱਚਿਆਂ ਨੂੰ ਵੀ ਆਪਣੇ ਮਾਂ ਬਾਪ ਦੀਆਂ ਖੁਸ਼ੀਆਂ ਲਈ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਮਾਂ ਬਾਪ ਜਿਹੜੇ ਸੁਪਨੇ ਆਪਣੇ ਬੱਚਿਆਂ ਦੀਆਂ ਅੱਖਾਂ ਰਾਹੀ ਵੇਖਦੇ ਹਨ ਉਹਨਾਂ ਨੂੰ ਪੂਰਾ ਕਰਨ ਲਈ ਬੱਚਿਆਂ ਨੂੰ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਹਨਤ ਕਰਨੀ ਚਾਹੀਦੀ ਹੈ।ਇਸ ਮੌਕੇ ਸਮਾਜ ਭਲਾਈ ਮੰਚ ਦੀ ਆਗੂ ਚਰਨਜੀਤ ਕੌਰ ਸੁਪਰਵਾਈਜਰ ਨੇ ਲੜਕੀਆਂ ਤੇ ਲੜਕਿਆਂ ਦੀ ਬਰਾਬਰਤਾ ਬਾਰੇ ਚਾਨਣਾ ਪਾਇਆ ਅਤੇੇ ਮੰਚ ਦੇ ਪ੍ਰਧਾਨ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਮਨਪ੍ਰੀਤ ਕੌਰ ਗੁਬਖਸ਼ਪੁਰਾ, ਮੈਡਮ ਮਨਜੀਤ ਕੌਰ, ਸ਼ਾਇਰ ਹਰਜੀਤ ਕਾਤਿਲ ਸ਼ੇਰਪੁਰੀ ਸਮੇਤ ਕਈ ਹਾਜ਼ਰ ਸਨ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media