ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਹੈਡਮਾਸਟਰ ਸੰਜੀਵ ਕੁਮਾਰ ਦੀ ਪ੍ਰਧਾਨਗੀ `ਚ ਟ੍ਰੈਫਿਕ ਐਜੂਕੇਸਨ
ਸੈਲ ਪਠਾਨਕੋਟ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਟ੍ਰੈਫਿਕ ਇੰਚਾਰਜ ਏ.ਐਸ.ਆਈ ਦੇਵਰਾਜ ਅਤੇ ਹੈਡ ਕਾਂਸਟੇਬਲ ਮਨਜੀਤ ਸਿੰਘ ਵਿਸ਼ੇਸ ਤੌਰ `ਤੇ ਸ਼ਾਮਲ ਹੋਏ, ਜਦਕਿ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੀ ਮਹਿਰਾ ਅਤੇ ਰਜ਼ਤ ਕੁਮਾਰ ਵੀ ਹਾਜ਼ਰ ਸਨ।ਏ.ਐਸ.ਆਈ ਦੇਵਰਾਜ ਨੇ ਕਿਹਾ ਕਿ ਬੱਚਿਆਂ ਨੂੰ ਟ੍ਰੈਫਿਕ ਸਬੰਧੀ ਸਕੂਲ ਪੱਧਰ `ਤੇ ਹੀ ਜਾਗਰੁਕ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਸਾਰੇ ਕਾਗਜਾਤ ਨਾਲ ਰੱਖੇ ਜਾਣ ਅਤੇ ਜਦੋਂ ਵੀ ਕੋਈ ਪੁਲਿਸ ਕਰਮਚਾਰੀ ਜਾ ਅਧਿਕਾਰੀ ਕਾਗਜ਼ਾਤ ਮੰਗੇ ਤਾਂ ਦਿਖਾਉਂਣੇ ਚਾਹੀਦੇ ਹਨ।ਇਸ ਮੋੋਕੇ ਤੇ ਹੋਰਨਾਂ ਤੋਂ ਇਲਾਵਾ ਅਮਿਤ ਅੰਦੋਤਰਾਂ, ਰਾਜੇਸ ਕੁਮਾਰ, ਦੀਪਕ ਕੁਮਾਰ, ਨਵਜੋਤ ਸਿੰਘ, ਸਰੋਜ ਕੁਮਾਰ, ਰਜਨੀ ਗੁਪਤਾ, ਰਚਨਾ ਦੇਵੀ, ਅੰਜੂ ਬਾਲਾ, ਅਨੁਰਾਧਾ ਅਤੇ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media