ਚੌਂਕ ਮਹਿਤਾ, 6 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਕਬੱਡੀ ਦੇ ਇਤਿਹਾਸ ‘ਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਤੇ ਮਾਝੇ ਤੋਂ ਮੋਹਰੀ ਬਣ ਕੇ
ਉਭਰਿਆਂ ਸਲਾਨਾ ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਕਬਡੀ ਕਪ ਮਹਿਤਾ ਨੰਗਲ-2018 ਇਸ ਵਾਰ 28 ਜਨਵਰੀ ਨੂੰ ਆਯੌਜਿਤ ਕੀਤਾ ਜਾਵੇਗਾ।
ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਖੇਡੇੇ ਜਾ ਰਹੇ ਇਸ ਕਬੱਡੀ ਕੱਪ ਦਾ ਐਲ਼ਾਨ ਕਰਦਿਆਂ ਸੰਤ ਕਰਤਾਰ ਸਿੰਘ ਸਪੋਰਟਸ ਐਂਡ ਵੈਲਫੈਅਰ ਕਲੱਬ (ਰਜਿ.) ਦੇ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਮਲਕਨੰਗਲ ਤੇ ਚੇਅਰਮੈਨ ਜਗਦੇਵ ਸਿੰਘ ਉੁੁੁਦੋਨੰਗਲ ਦੱਸਿਆ ਕਿ ਐਨ.ਆਰ.ਆਈ ਵੀਰਾਂ ਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਸ਼ਹੀਦ ਬਰੇਵ ਕੈ: ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਮਹਿਤਾ ਨੰਗਲ ਵਿਖੇ ਖੇਡੇ ਜਾ ਰਹੇ ਇਸ ਕਬੱਡੀ ਕੱਪ ਦੌਰਾਨ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਨਾਮੀ ਖਿਡਾਰੀ ਆਪਣੀ ਤਾਕਤ ਦਾ ਜ਼ੌਹਰ ਦਿਖਾੳੇੁਣਗੇ।ਕਲੱਬ ਮੀਤ ਪ੍ਰਧਾਨ ਨਿਸ਼ਾਨ ਸਿੰਘ ਗੋਲਡੀ ਦਬੁਰਜ਼ੀ, ਕੁਲਜੀਤ ਸਿੰਘ ਜੇ.ਈ, ਗੁਰਬਰਿੰਦਰ ਗੋਲੂ, ਅਮਨ ਦਬੁੱਰਜ਼ੀ, ਕੁਲਜੀਤ ਲੱਡੂ ਤੇ ਪ੍ਰਧਾਨ ਅਮਰ ਰਾਵਤ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਹਰ ਵਾਰ ਦੀ ਤਰ੍ਹਾਂ ਲੱਖਾਂ ਦੇ ਇਨਾਮ ਦਿੱਤੇ ਜਾਣਗੇ।ਉਪਰੰਤ 25 ਫਰਵਰੀ ਨੂੰ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ।
ਕੱਬਡੀ ਕੱਪ ਦੌਰਾਨ ਐੱਨ.ਆਰ.ਆਈ ਵੀਰ ਸਰਪੰਚ ਬਿਕਰਮਜੀਤ ਸਿੰਘ ਮਲਕਨੰਗਲ, ਗੁਰਸ਼ਰਨ ਸਿੰਘ ਪਿ੍ਰੰ. ਸੁਖਜਿੰਦਰ ਸਿੰਘ ਪਟਵਾਰੀ, ਪ੍ਰਭਜੋਤ ਸਿੰਘ ਲਾਡਾ, ਯੋਧਾ ਉਦੋਨੰਗਲ, ਬਚਿੱਤਰ ਸਿੰਘ, ਮਾ. ਹਰਵਿੰਦਰ, ਗੁਲੂ ਸ਼ਾਹ, ਸੰਨੀ ਸ਼ਾਹ, ਗੋਲਡੀ ਹਰਵਿੰਦਰ, ਹਰਮੀਤ (ਸਾਰੇ ਕੈਨੇਡਾ), ਯਾਦਵਿੰਦਰ ਸਿੰਘ, ਮਨਪ੍ਰੀਤ ਰਾਜਾ, ਹਰਪਾਲ (ਸਾਰੇ ਆਸਟ੍ਰੇਲੀਆ), ਹਰਿੰਦਰ ਨਿਊਜ਼ੀਲੈਂਡ, ਬਿੱਟੂ ਦਬੁਰਜ਼ੀ ਕੁਵੈਤ, ਕਾਲਾ ਮਲਕਨੰਗਲ ਇੰਗਲੈਂਡ ਤੋਂ ਇਲਾਵਾ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਗੁਰਮੁੱਖ ਸਿੰਘ ਸਾਬਾ, ਇਕਬਾਲ ਸਿੰਘ ਸ਼ਾਹ, ਗੁਰਧਿਆਨ ਮਹਿਤਾ,ਪਰਮਦੀਪ ਸਿੰਘ ਟਕਾਪੁਰ, ਜੋਗਿੰਦਰ ਸਿੰਘ ਦਬੁੱਰਜ਼ੀ, ਜੋਗਿੰਦਰ ਸਿੰਘ ਉਦੋਨੰਗਲ ਖੁਰਦ ਤੇ ਕਲੱਬ ਮੈਂਬਰ ਹਰਸ਼ਦੀਪ ਸਿੰਘ ਰੰਧਾਵਾ, ਤੰਨੂ ਰੰਧਾਵਾ, ਬਲਰਾਜ ਸਿੰਘ ਸ਼ਾਹ, ਗੁਰਓਂਕਾਰ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਮੰਨੂ, ਗੁਰਜੀਤ ਸਿੰਘ, ਰਮਨ ਤਨੇਜਾ,ਹ ਰੀਸ਼ ਬੱਬੂ, ਅਜੇ ਕੁਮਾਰ, ਜਰਮਨ ਉਦੋਨੰਗਲ, ਸੁੱਖ ਰੰਧਾਵਾ, ਸੋਨੂੰ ਤੇ ਸੰਦੀਪ ਮਲਕਨੰਗਲ, ਸ਼ਤੀਸ਼ ਕੁਮਾਰ ਸੇਠੀ, ਰਮਨਬੀਰ ਸਿੰਘ ਲੱਧਾਮੁੰਡਾ, ਯਾਦਵਿੰਦਰ ਮਹਿਤਾ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media