Tuesday, April 30, 2024

ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਟ੍ਰੈਫਿਕ ਜਗਾਰੂਕਤਾ ਸੈਮੀਨਾਰ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਹੈਡਮਾਸਟਰ ਸੰਜੀਵ ਕੁਮਾਰ ਦੀ ਪ੍ਰਧਾਨਗੀ `ਚ ਟ੍ਰੈਫਿਕ ਐਜੂਕੇਸਨ PPN0601201816ਸੈਲ ਪਠਾਨਕੋਟ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਟ੍ਰੈਫਿਕ ਇੰਚਾਰਜ ਏ.ਐਸ.ਆਈ ਦੇਵਰਾਜ ਅਤੇ ਹੈਡ ਕਾਂਸਟੇਬਲ ਮਨਜੀਤ ਸਿੰਘ ਵਿਸ਼ੇਸ ਤੌਰ `ਤੇ ਸ਼ਾਮਲ ਹੋਏ, ਜਦਕਿ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੀ ਮਹਿਰਾ ਅਤੇ ਰਜ਼ਤ ਕੁਮਾਰ ਵੀ ਹਾਜ਼ਰ ਸਨ।ਏ.ਐਸ.ਆਈ ਦੇਵਰਾਜ ਨੇ ਕਿਹਾ ਕਿ ਬੱਚਿਆਂ ਨੂੰ ਟ੍ਰੈਫਿਕ ਸਬੰਧੀ ਸਕੂਲ ਪੱਧਰ `ਤੇ ਹੀ ਜਾਗਰੁਕ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਸਾਰੇ ਕਾਗਜਾਤ ਨਾਲ ਰੱਖੇ ਜਾਣ ਅਤੇ ਜਦੋਂ ਵੀ ਕੋਈ ਪੁਲਿਸ ਕਰਮਚਾਰੀ ਜਾ ਅਧਿਕਾਰੀ ਕਾਗਜ਼ਾਤ ਮੰਗੇ ਤਾਂ ਦਿਖਾਉਂਣੇ ਚਾਹੀਦੇ ਹਨ।ਇਸ ਮੋੋਕੇ ਤੇ ਹੋਰਨਾਂ ਤੋਂ ਇਲਾਵਾ ਅਮਿਤ ਅੰਦੋਤਰਾਂ, ਰਾਜੇਸ ਕੁਮਾਰ, ਦੀਪਕ ਕੁਮਾਰ, ਨਵਜੋਤ ਸਿੰਘ, ਸਰੋਜ ਕੁਮਾਰ, ਰਜਨੀ ਗੁਪਤਾ, ਰਚਨਾ ਦੇਵੀ, ਅੰਜੂ ਬਾਲਾ, ਅਨੁਰਾਧਾ ਅਤੇ ਹੋਰ ਵੀ ਸਟਾਫ ਮੈਂਬਰ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply