Friday, March 13, 2026

ਸ਼ਾਪਕੀਪਰ ਐਸੋਸੀਏਸ਼ਨ ਨੇ ਪ੍ਰਕਾਸ਼ ਪੁਰਬ ਮੌਕੇ ਲਾਇਆ ਮਠਿਆਈਆਂ ਤੇ ਚਾਹ ਦਾ ਲੰਗਰ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਸਥਾਨਕ ਕਟਰਾ ਸ਼ੇਰ ਸਿੰਘ ਦੀ ਸ਼ਾਪਕੀਪਰ ਐਸੋਸੀਏਸ਼ਨ ਵਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਿਕ

ACD Systems Digital Imaging

ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਸਹਿਤ ਮਨਾਇਆ ਗਿਆ।ਜਿਸ ਦੌਰਾਨ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਮਿਲ ਕੇ ਮਠਿਆਈਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ, ਜਗਪ੍ਰੀਤ ਸਿੰਘ ਤਵਲੀਨ ਸਿੰਘ ਚਾਵਲਾ, ਕੇਸ਼ਵ ਡੋਗਰਾ, ਗੁਰਚਰਨ ਸਿੰਘ, ਮਨਜੀਤ ਸਿੰਘ, ਸਾਗਰ ਬਜਾਜ, ਸੰਦੀਪ ਮਨੋਚਾ, ਹਰਜੋਤ ਸਿੰਘ ਅਤੇ ਅੇਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਸੰਗਤਾਂ ਨੂੰ ਮਠਿਆਈਆਂ ਤੇ ਚਾਹ ਛਕਾਉਣ ਦੀ ਸੇਵਾ ਕੀਤੀ।

Check Also

ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ 2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਭਾਰਤ …

Leave a Reply