ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਆਰਿਆ ਯੁਵਤੀ ਸਭਾ ਵਲੋਂ ਨਵੇ` ਸਾਲ ਦੇ ਸੁ਼ੱਭ
ਅਵਸਰ `ਤੇ ਹਵਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਕੀਤੀ ਗਈ।ਪ੍ਰਿੰਸੀਪਲ ਡਾ. ਵਾਲੀਆ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਖੁਸ਼ੀਆਂ ਭਰੇ ਜੀਵਨ ਅਤੇ ਤਰੱਕੀਆਂ ਦੀ ਕਾਮਨਾ ਕੀਤੀ।ਉਹਨਾਂ ਨੇ ਇਹ ਆਸ ਜਤਾਈ ਕਿ ਸਾਲ 2018 `ਚ ਕਾਲਜ ਬੁਲੰਦੀਆਂ `ਤੇ ਪਹੁੰਚੇਗਾ।ਇਸ ਮੌਕੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਡਾ ਼ਅਨੀਤਾ ਨਰੇਂਦਰ, ਪ੍ਰੋ. ਅਨੂ ਖੰਨਾ, ਪ੍ਰੋ. ਸੰਦੀਪ ਜੁਤਸ਼ੀ, ਡਾ. ਰਾਣੀ, ਡਾ. ਨਿਧੀ, ਡਾ. ਗੌਰੀ, ਡਾ. ਪਰਮਜੀਤ, ਪ੍ਰੋ. ਰਾਜਦੀਪ ਅਤੇ ਨਾਨ-ਟੀਚਿੰਗ ਵਿਭਾਗ ਦੇ ਮੁਲਾਜ਼ਮ ਵੀ ਮੌਜੂਦ ਸਨ, ਜਿੰਨਾਂ ਨੇ ਹਵਨ ਵਿੱਚ ਆਹੂਤੀਆਂ ਪਾ ਕੇ ਸੁੱਖ ਸ਼ਾਂਤੀ ਦੀ ਪ੍ਰਾਰਥਨਾ ਕੀਤੀ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media