ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਲੋੜਵੰਦ ਲੋਕਾਂ ਤੱਕ ਸਸਤਾ ਤੇ ਪੌਸ਼ਟਿਕ ਭੋਜਨ
ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦ ਇੰਡੀਅਨ ਆਇਲ ਨੇ ਇਸ ਪ੍ਰਾਜੈਕਟ ਦੀ ਵਿਲੱਖਣਤਾ ਨੂੰ ਵੇਖਦੇ ਹੋਏ ਦੋ ਟਾਟਾ ਗੱਡੀਆਂ ਸਹਾਇਤਾ ਵਜੋਂ ਦਿੱਤੀਆਂ।ਸ਼ਹਿਰ ਦੀ ਗੈਰ ਸਰਕਾਰੀ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੀ ਸਹਾਇਤਾ ਨਾਲ ਚੱਲ ਰਹੇ ਇਸ ਪ੍ਰਾਜੈਕਟ ਵਿਚ 10 ਰੁਪਏ ਪ੍ਰਤੀ ਥਾਲੀ ਖਾਣਾ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ਵਿਚ ਦਿੱਤਾ ਜਾ ਰਿਹਾ ਹੈ। ਇਹ ਗੱਡੀਆਂ ਸਵੀਕਾਰ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਇੰਡੀਅਨ ਆਇਲ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਸਹਾਇਤਾ ਨਾਲ ਹੁਣ ਖਾਣਾ ਦੋ ਤੋਂ ਵੱਧ ਥਾਵਾਂ ’ਤੇ ਵੀ ਸਮੇਂ ਸਿਰ ਭੇਜਿਆ ਜਾ ਸਕੇਗਾ, ਜਿਸ ਨਾਲ ਹੋਰ ਲੋੜਵੰਦ ਲੋਕਾਂ ਤੱਕ ਸਸਤੇ ਅਤੇ ਵਧੀਆ ਖਾਣੇ ਦੀ ਪਹੁੰਚ ਬਣੇਗੀ।ਉਨਾਂ ਦੱਸਿਆ ਕਿ ਇਸ ਵੇਲੇ 500 ਦੇ ਕਰੀਬ ਲੋੜਵੰਦ ਲੋਕਾਂ ਨੂੰ ਇਹ ਖਾਣਾ ਦਿੱਤਾ ਜਾ ਰਿਹਾ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਹਾਇਤਾ ਲਈ ਕੰਪਨੀ ਦੇ ਡਾਇਰੈਕਟ ਬੀ.ਐਸ ਕੈਂਥ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਇੰਡੀਅਨ ਆਇਲ ਨੇ ਜਿਥੇ ਐਮ.ਐਮ ਮਾਲਵੀਆ ਰੋਡ ’ਤੇ ਫੁੱਲ ਆਟੋਮੈਟਿਕ ਪੰਪ ਦਾ ਉਦਘਾਟਨ ਕੀਤਾ, ਉਥੇ 5 ਕਿਲੋਗ੍ਰਾਮ ਦੇ ਛੋਟੇ ਸਿਲੰਡਰ ਲਾਂਚ ਕੀਤਾ ਗਿਆ।ਇਸ ਮੌਕੇ ਚੀਫ ਜਨਰਲ ਮੈਨਜਰ ਪੰਜਾਬ ਸੰਦੀਪ ਜੈਨ, ਧੰਨਜੇ ਸ੍ਰੀਵਾਸਤਵਾ, ਜੈਦੀਪ ਰਾਣਾ, ਜੀ.ਬੀ ਜੌਹਲ, ਨਵਤੇਜ ਸਿੰਘ, ਬੁਲੰਦ ਇਕਬਾਲ ਸਿੰਘ, ਰਾਜਬੀਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media