Tuesday, November 24, 2026

ਇੰਡੀਅਨ ਆਇਲ ਵਲੋਂ ਸਾਂਝੀ ਰਸੋਈ ਨੂੰ ਦੋ ਟਾਟਾ ਗੱਡੀਆਂ ਦਾਨ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵਲੋਂ ਲੋੜਵੰਦ ਲੋਕਾਂ ਤੱਕ ਸਸਤਾ ਤੇ ਪੌਸ਼ਟਿਕ ਭੋਜਨ PPN0701201804ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦ ਇੰਡੀਅਨ ਆਇਲ ਨੇ ਇਸ ਪ੍ਰਾਜੈਕਟ ਦੀ ਵਿਲੱਖਣਤਾ ਨੂੰ ਵੇਖਦੇ ਹੋਏ ਦੋ ਟਾਟਾ ਗੱਡੀਆਂ ਸਹਾਇਤਾ ਵਜੋਂ ਦਿੱਤੀਆਂ।ਸ਼ਹਿਰ ਦੀ ਗੈਰ ਸਰਕਾਰੀ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੀ ਸਹਾਇਤਾ ਨਾਲ ਚੱਲ ਰਹੇ ਇਸ ਪ੍ਰਾਜੈਕਟ ਵਿਚ 10 ਰੁਪਏ ਪ੍ਰਤੀ ਥਾਲੀ ਖਾਣਾ ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ਵਿਚ ਦਿੱਤਾ ਜਾ ਰਿਹਾ ਹੈ। ਇਹ ਗੱਡੀਆਂ ਸਵੀਕਾਰ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਇੰਡੀਅਨ ਆਇਲ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਸਹਾਇਤਾ ਨਾਲ ਹੁਣ ਖਾਣਾ ਦੋ ਤੋਂ ਵੱਧ ਥਾਵਾਂ ’ਤੇ ਵੀ ਸਮੇਂ ਸਿਰ ਭੇਜਿਆ ਜਾ ਸਕੇਗਾ, ਜਿਸ ਨਾਲ ਹੋਰ ਲੋੜਵੰਦ ਲੋਕਾਂ ਤੱਕ ਸਸਤੇ ਅਤੇ ਵਧੀਆ ਖਾਣੇ ਦੀ ਪਹੁੰਚ ਬਣੇਗੀ।ਉਨਾਂ ਦੱਸਿਆ ਕਿ ਇਸ ਵੇਲੇ 500 ਦੇ ਕਰੀਬ ਲੋੜਵੰਦ ਲੋਕਾਂ ਨੂੰ ਇਹ ਖਾਣਾ ਦਿੱਤਾ ਜਾ ਰਿਹਾ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਹਾਇਤਾ ਲਈ ਕੰਪਨੀ ਦੇ ਡਾਇਰੈਕਟ ਬੀ.ਐਸ ਕੈਂਥ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਇੰਡੀਅਨ ਆਇਲ ਨੇ ਜਿਥੇ ਐਮ.ਐਮ ਮਾਲਵੀਆ ਰੋਡ ’ਤੇ ਫੁੱਲ ਆਟੋਮੈਟਿਕ ਪੰਪ ਦਾ ਉਦਘਾਟਨ ਕੀਤਾ, ਉਥੇ 5 ਕਿਲੋਗ੍ਰਾਮ ਦੇ ਛੋਟੇ ਸਿਲੰਡਰ ਲਾਂਚ ਕੀਤਾ ਗਿਆ।ਇਸ ਮੌਕੇ ਚੀਫ ਜਨਰਲ ਮੈਨਜਰ ਪੰਜਾਬ ਸੰਦੀਪ ਜੈਨ, ਧੰਨਜੇ ਸ੍ਰੀਵਾਸਤਵਾ, ਜੈਦੀਪ ਰਾਣਾ, ਜੀ.ਬੀ ਜੌਹਲ, ਨਵਤੇਜ ਸਿੰਘ, ਬੁਲੰਦ ਇਕਬਾਲ ਸਿੰਘ, ਰਾਜਬੀਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply