ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਲੋਹੜੀ ਦੇ ਤਿਉਹਾਰ ਦੀ ਆਮਦ ਨੂੰ ਵੇਖਦੇ ਹੋਏ ਜਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੀ ਵਿਕਰੀ ਨੂੰ
ਰੋਕਣ ਦੇ ਇਰਾਦੇ ਨਾਲ ਡਿਪਟੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਕੀਤੀਆਂ ਗਈਆਂ ਵਿਸ਼ੇਸ ਹਦਾਇਤਾਂ ਨੂੰ ਅਮਲ ਵਿਚ ਲਿਆਉਂਦੇ ਤਹਿਸੀਲਦਾਰ ਅੰਮ੍ਰਿਤਸਰ-2 ਮੈਡਮ ਅਰਚਨਾ ਨੇ ਆਪਣੀ ਟੀਮ ਨਾਲ ਛੇਹਰਟਾ ਦੇ ਬਾਜ਼ਾਰ ਅਤੇ ਚੌਕ ਵਿਚ ਦੁਕਾਨਾਂ ਦੀ ਜਾਂਚ ਕੀਤੀ।ਸ਼ਾਮ ਨੂੰ ਕੀਤੀ ਗਈ ਇਸ ਛਾਪੇਮਾਰੀ ਵਿਚ ਫਿਲਹਾਲ ਦੁਕਾਨਾਂ ਤੋਂ ਕੁੱਝ ਵੀ ਹੱਥ ਨਹੀਂ ਲੱਗਾ।ਉਨਾਂ ਨੂੰ ਕੁੱਝ ਲੋਕਾਂ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਲੁੱਕ-ਛਿਪ ਕੇ ਜਾਂ ਘਰਾਂ ਵਿਚ ਰੱਖ ਕੇ ਚੀਨੀ ਡੋਰ ਵੇਚੀ ਜਾਂਦੀ ਹੈ।ਇਸ ਲਈ ਉਨਾਂ ਆਉਣ ਵਾਲੇ ਦਿਨਾਂ ਵਿਚ ਲੁੱਕ-ਛਿਪ ਕੇ ਜਾਂ ਹੋਰ ਢੰਗ ਵਰਤ ਕੇ ਛਾਪੇ ਮਾਰਨ ਦੀ ਯੋਜਨਾ ਉਲੀਕਣ ਦਾ ਫੈਸਲਾ ਲਿਆ ਹੈ।ਛਾਪਾਮਾਰੀ ਟੀਮ ਵਿਚ ਸ਼ਾਮਿਲ ਨਾਇਬ ਤਹਿਸੀਲਦਾਰ ਅਟਾਰੀ ਕਰਨ ਪਾਲ ਨੇ ਦੱਸਿਆ ਕਿ ਦੁਕਾਨਾਂ ਤੋਂ ਅੱਜ ਭਾਵੇਂ ਚੀਨੀ ਡੋਰ ਨਹੀਂ ਮਿਲੀ, ਪਰ ਇਸ ਬਾਬਤ ਬਹੁਤ ਸਾਰੀ ਜਾਣਕਾਰੀ ਮਿਲੀ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਕੀਤੀ ਜਾਣ ਵਾਲੀ ਛਾਪੇਮਾਰੀ ਦੌਰਾਨ ਸਹਾਈ ਹੋਵੇਗੀ ਅਤੇ ਉਸ ਦਿਨ ਕਈ ਦੁਕਾਨਦਾਰ, ਜੋ ਚੀਨੀ ਡੋਰ ਲੁੱਕ-ਛਿਪ ਕੇ ਵੇਚਦੇ ਹਨ, ਕਾਬੂ ਆਉਣਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media