Sunday, March 15, 2026

`ਵਿਸਰ ਰਹੇ ਪੰਜਾਬੀ ਅਖਾਣ` ਪੁਸਤਕ `ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਜਨਵਾਦੀ ਲੇਖਕ ਸੰਘ ਅਤੇ ਪੰਜਾਬ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਸਾਹਿਤ ਸਭਾ ਚੌਗਾਵਾਂ, PPN0801201803ਲੇਖਕ ਪਾਠਕ ਮੰਚ, ਪੰਜਾਬੀ ਸਹਿਤ ਸੰਗਮ, ਸੱਭਿਆਚਾਰ ਸੱਥ ਅਤੇ ਏਕਮ ਸਾਹਿਤਕ ਮੰਚ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਪਿ੍ਰੰਸੀਪਲ ਸੇਵਾ ਸਿੰਘ ਕੌੜਾ ਦੀ ਖੋਜ਼ ਭਰਪੂਰ ਪੁਸਤਕ “ਵਿਸਰ ਰਹੇ ਪੰਜਾਬੀ ਅਖਾਣ” ਤੇ ਵਿਚਾਰ ਚਰਚਾ ਕੀਤੀ ਗਈ।
ਸ਼ਾਇਰ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ ਨੂੰ ਤਰਤੀਬ ਦਿੱਤੀ।ਕਥਾਕਾਰ ਦੀਪ ਦਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਸਮਾਗਮ ਦਾ ਅਗਾਜ਼ ਪ੍ਰਮੁੱਖ ਗਜ਼ਲਗੋ ਤਰਸੇਮ ਨੂਰ ਹੁਰਾਂ ਆਪਣੀ ਖੂਬਸੂਰਤ ਗਜ਼ਲ ਕਿ “ਅੰਬਰੀਂ ਤਾਰੇ ਜੋ ਟੰਗਦਾ ਹੈ, ਪਤਾ ਨੀ ਆਪ ਉਹ ਕੇਹੇ ਰੰਗ ਦਾ ਹੈ” ਨਾਲ ਕੀਤਾ।ਪ੍ਰੋਫੈਸਰ ਹੀਰਾ ਸਿੰਘ ਨੇ ਚਰਚਾ ਅਧੀਨ ਪੁਸਤਕ ਅਤੇ ਵਿਦਵਤਾ ਭਰਪੂਰ ਪਰਚਾ ਪੜ੍ਹਿਆ।ਵਿਚਾਰ ਚਰਚਾ ਦਾ ਮੁੱਢ ਬੰਨਦਿਆਂ ਪ੍ਰਮੁੱਖ ਪ੍ਰਸ਼ਾਸਨਿਕ ਅਧਿਕਾਰੀ ਅਤੇ ਸੂਫੀ ਸ਼ਾਇਰ ਬਖਤਾਵਰ ਸਿੰਘ ਹੁਰਾਂ ਕਿਹਾ ਕਿ ਅਖਾਣ ਅਤੇ ਮੁਹਾਵਰੇ ਲੋਕ ਸਾਹਿਤ ਦਾ ਸ਼ੁੱਧ ਰੂਪ ਹੁੰਦੇ ਹਨ। ਜੋ ਮਨੁੱਖੀ ਜੀਵਨ ਦੇ ਯਥਾਰਥ ਨੂੰ ਮਾਰਮਿਕ ਢੰਗ ਨਾਲ ਪੇਸ਼ ਕਰਦੇ ਹਨ।
ਡਾ. ਧਰਮ ਸਿੰਘ ਨੇ ਚਰਚਾ ਨੂੰ ਅੱਗੇ ਤੋਰਦਿਆਂ ਦੱਸਿਆ ਕਿ ਇਹ ਪੁਸਤਕ ਅਲੋਪ ਹੋ ਰਹੇ ਲੋਕ ਅਖਾਣਾਂ ਦੀ ਸਿਰਫ ਨਿਸ਼ਾਨਦੇਹੀ ਹੀ ਨਹੀਂ ਕਰਦੀ ਬਲਕਿ ਉਹਨਾਂ ਦੀ ਉਤਪਤੀ ਨਾਲ ਜੁੜੀਆਂ ਦੰਦ-ਕਥਾਵਾਂ ਦੀ ਵੀ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।ਡਾ. ਇਕਬਾਲ ਕੌਰ ਸੌਂਧ ਅਤੇ ਦੇਵਿੰਦਰ ਦੀਦਾਰ ਨੇ ਪ੍ਰਿੰਸੀਪਲ ਕੌੜਾ ਦੀ ਸਹਾਰਨਾ ਕਰਦਿਆਂ ਕਿਹਾ ਕਿ ਇਹ ਕਾਰਜ ਸਾਹਿਤਕ ਕਿਰਤ ਦੇ ਨਾਲ ਨਾਲ ਅੱਜ ਦੇ ਪ੍ਰਭਾਵ ਹੀਣ ਸਮਾਜ ਸਾਹਵੇਂ ਪ੍ਰੇਰਨਾ ਸਰੋਤ ਬਣਕੇ ਉਭਰਦਾ ਹੈ।ਸ਼ੈਲਿੰਦਰਜੀਤ ਰਾਜਨ, ਅਰਤਿੰਦਰ ਸੰਧੂ ਅਤੇ ਡਾ. ਹਜ਼ਾਰਾ ਸਿੰਘ ਚੀਮਾ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਮਾਤ ਭਾਸ਼ਾ ਦੀ ਬਹਿਤਰੀ ਦਾ ਸਬੱਬ ਬਣਦੀਆਂ ਹਨ। ਪ੍ਰਿੰ: ਟੀਨਾ ਸ਼ਰਮਾ ਅਤੇ ਸ਼ਾਇਰ ਨਿਰਮਲ ਅਰਪਨ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਗੁਰਬਾਜ਼ ਛੀਨਾ, ਮਲਵਿੰਦਰ, ਪ੍ਰਿੰ: ਬਲਵਿੰਦਰ ਸਿੰਘ ਫਤਹਿਪੂਰੀ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਪ੍ਰਤੀਕ ਸਹਿਦੇਵ, ਧਰਵਿੰਦਰ ਔਲਖ, ਮੱਖਣ ਭੈਣੀਵਾਲਾ, ਜਗਤਾਰ ਗਿੱਲ, ਹਰਜੀਤ ਸੰਧੂ, ਸਰਬਜੀਤ ਸੰਧੂ, ਪ੍ਰਿੰ: ਰਘਬੀਰ ਸਿੰਘ ਸੋਹਲ, ਮਨਜੀਤ ਸਿੰਘ ਵੱਸੀ, ਡਾ. ਪਰਮਜੀਤ ਬਾਠ, ਹਰਮੀਤ ਆਰਟਿਸਟ, ਗੁਰਚਰਨ ਸੰਧੂ, ਗੁਰਨਾਮ ਕੌਰ ਚੀਮਾ, ਸੰਤੋਖ ਸਿੰਘ ਗੁਰਾਇਆ, ਸਤਰਾਜ ਜਲਾਲਾਬਾਦੀ, ਅਮਰੀਕ ਸਿੰਘ ਸ਼ੇਰਗਿੱਲ, ਰਾਜਵਿੰਦਰ ਕੌਰ, ਕਲਿਆਣ ਅੰਮ੍ਰਿਤਸਰੀ, ਗੁਰਮੇਜ਼ ਸਹੋਤਾ, ਸਤਿੰਦਰ ਸਿੰਘ ਓਠੀ, ਸ਼ੁਭਾਸ਼ ਚੰਦਰ, ਅੰਕਿਤਾ ਸਹਿਦੇਵ, ਸੰਤੋਖ ਸਿੰਘ ਰਾਹੀ, ਮਨਪ੍ਰੀਤ ਅਠੌਲਾ, ਅਜੀਤ ਸਠਿਆਲਵੀ ਆਦਿ ਤੋਂ ਇਲਾਵਾ ਸਕੂਲ ਸਟਾਫ ਅਤੇ ਸਾਹਿਤਕਾਰ ਵੱਡੀ ਗਿਣਤੀ `ਚ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply