Thursday, October 1, 2026

ਵੱਖ-ਵੱਖ ਗੁਰਦੁਆਰਿਆਂ ‘ਚ ਲੱਗਣਗੀਆਂ ਗਤਕਾ ਕਲਾਸਾਂ – ਖਾਲਸਾ

ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ ਬਿਊਰੋ) – ਨੋਜਵਾਨਾ ਨੂੰ ਨਸ਼ਿਆ ਵਰਗੀ ਭੈੜੀ ਲਾਹਨਤ ਤੋ ਦੂਰ ਰੱਖਣ ਲਈ ਸਿੱਖ ਗਤਕਾ ਫੈਡਰੇਸਨ ਆਫ ਇੰਡੀਆ ਦੇ Jagjit Sਪ੍ਰਧਾਨ ਡਾ. ਮਨਮੋਹਨ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਵਿਸ਼ੇਸ ਉਪਰਾਲੇ ਕੀਤੇ ਜਾਣਗੇ।ਇੰਨ੍ਹਾਂ ਗੱਲਾ ਦਾ ਪ੍ਰਗਟਾਵਾ ਗਤਕਾ ਫੈਡਰੇਸਨ ਦੇ ਪ੍ਰੈਸ ਸਕੱਤਰ ਜਗਜੀਤ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਮਕਸਦ ਨਸ਼ਿਆਂ ਵਿੱਚ ਗੁਲਤਾਨ ਹੋ ਕੇ ਕੁੜਾਹੇ ਪਏ ਨੋਜਵਾਨਾਂ ਨੂੰ ਖੇਡਾਂ ਵੱਲ ਤੋਰਨਾ ਹੈ।ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੀਆਂ ਗੱਤਕਾ ਟੀਮਾਂ ਦੇ ਸਹਿਯੋਗ ਨਾਲ ਸਿੱਖ ਗਤਕਾ ਫੈਡਰੇਸਨ ਦੀ ਸੂਰੁਆਤ ਕੀਤੀ ਗਈ ਹੈ ਤੇ ਵੱਖ-ਵੱਖ ਜਿਲਾ ਪ੍ਰਧਾਨਾ ਦੀ ਨਿਯੱਕਤੀ ਕਰ ਕੇ ਹਰੇਕ ਜਿਲ੍ਹੇ ‘ਚ ਵੱਖ-ਵੱਖ ਇਲਾਕਿਆਂ ਦੇ ਗੁਰੂ ਘਰਾਂ ਵਿਚ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਸਿੱਖ ਨੋਜਵਾਨਾਂ ਨੂੰ ਸਿੱਖ ਮਾਰਸ਼ਲ ਆਰਟ ਗਤਕਾ ਅਤੇ ਦਸਤਾਰ ਦੀ ਫ੍ਰੀ ਸਿਖਲਾਈ ਦਿੱਤੀ ਜਾਵੇਗਾ।ਉਨ੍ਹਾਂ ਕਿਹਾ ਕਿ ਵਿਰਾਸਤੀ ਖੇਡਾਂ ਨੂੰ ਅਲੋਪ ਹੋਣੋ ਬਚਾਉਣ ਲਈ ਨੋਜਵਾਨਾਂ ‘ਚ ਗਤਕਾ, ਕਬੱਡੀ ਅਤੇ ਘੋਲ ਮੁਕਾਬਲੇ ਕਰਵਾਏ ਜਾਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply