ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ਼ ਪੰਜਗਰਾਈਆਂ ਵਿਖੇ ਸਕੂਲ ਮੁਖੀ ਮੈਡਮ ਅਮਰਜੀਤ ਕੌਰ ਦੀ
ਅਗਵਾਈ ਦੇ ਵਿੱਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਨਰਸਰੀ ਜਮਾਤ ਸਮੇਤ ਸਾਰੀਆਂ ਕੁੜੀਆਂ ਦੀ ਲੋਹੜੀ ਮਨਾ ਕੇ ਮੁੰਡੇ ਕੁੜੀ ਵਿੱਚਲੇ ਫਰਨ ਨੂੰ ਖਤਮ ਕਰਦੇ ਹੋਏ ਸਮਾਜ ਨੂੰ ਚੰਗਾ ਸਨੇਹਾ ਦਿੱਤਾ ਗਿਆ।ਇਸ ਸਮੇਂ ਧੂਣੀ ਲਗਾ ਕੇ ਸਾਰੇ ਬੱਚਿਆਂ ਨੂੰ ਮੂੰਗਫਲੀ ਤੇ ਰਿਊੜੀਆਂ ਵੰਡੀਆਂ ਗਈਆਂ।ਇਸ ਮੌਕੇ ਸੁਖਵਿੰਦਰ ਸਿੰਘ,ਰਾਜੇਸ਼ ਰਿਖੀ,ਬਲਵੀਰ ਸਿੰਘ, ਮੈਡਮ ਰੁਪਿੰਦਰ ਕੌਰ, ਆਂਗਨਵਾੜੀ ਵਰਕਰ ਦਲਜੀਤ ਕੌਰ, ਹਰਜਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media