Tuesday, November 24, 2026

ਧੀਅ ਦੀ ਲੋਹੜੀ ਮਨਾਉਣ ਵਾਲਾ ਸਮਾਜ ਸੇਵੀ ਸਨਮਾਨਿਤ

ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੁਰਾਣੇ ਸ਼ਮੇ ਤੋਂ ਲੋਹੜੀ ਹਮੇਸ਼ਾਂ ਮੁੰਡਿਆਂ ਦੀ ਹੀ ਮਨਾਈ ਜਾਂਦੀ ਸੀ ਅਤੇ ਲੜਕੀ ਦਾ ਪੈਦਾ ਹੋਣਾ ਬੋਝ PPN1301201803ਮੰਨਿਆਂ ਜਾਦਾ ਸੀ।ਪਰ ਹੁਣ ਸਮਾਜ ਦੀ ਸੋਚ ਵਿੱਚ ਤੇਜ਼ੀ ਨਾਲ ਹੋ ਰਹੇ ਪਰਿਵਰਤਨ ਨਾਲ ਲੜਕੀਆਂ ਨੂੰ ਵੀ ਬਹੁਤੇ ਜਾਗਰੂਕ ਮਾਪੇ ਮੁੰਡਿਆਂ ਵਾਂਗ ਆਪਣੀਆਂ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਨੂੰ ਚੰਗਾ ਸੰਦੇਸ਼ ਦੇ ਰਹੇ ਹਨ ਅਤੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਪਰਿਵਾਰ ਵੱਡੇ ਪੱਧਰ `ਤੇ ਲੜਕੀ ਦੇ ਜਨਮ ਹੋਣ ਤੇ ਵੀ ਲੋਹੜੀ ਮਨਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ।ਇਸੇ ਤਰ੍ਹਾਂ ਸਮਾਜ ਲਈ ਮਿਸਾਲ ਬਨਣ ਵਾਲੇ ਸਮਾਜ ਸੇਵੀ ਵਾਤਾਵਰਣ ਪ੍ਰੇਮੀ ਅਧਿਆਪਕ ਮਹਿੰਦਰ ਪ੍ਰਤਾਪ ਐਮ.ਪੀ ਨੇ ਨੂੰ ਆਪਣੀ ਪੁੱਤਰੀ ਕਨਿਕਾ ਸ਼ਰਮਾ ਦੀ ਲੋਹੜੀ ਮਨਾਉਣ `ਤੇ ਸੰਸਥਾ ਪਰਿਵਰਤਨ ਵੱਲੋਂ ਵਿਸੇਸ਼ ਸਨਮਾਨ ਦਿੱਤਾ ਗਿਆ ਹੈ ਤਾਂ ਜੋ ਹੋਰ ਲੋਕ ਵੀ ਇਸ ਪਿਰਤ ਨੂੰ ਅੱਗੇ ਵਧਾਉਣ ਅਤੇ ਸਮਾਜ ਦੇ ਵਿੱਚ ਲੜਕੀਆਂ ਦਾ ਸਤਿਕਾਰ ਹੋਰ ਵਧੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply