ਸੰਦੌੜ, 13 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬਦਲ ਰਹੇ ਸਮਾਜ ਵਿੱਚ ਜਿਥੇ ਬਹੁਤੇ ਤਿਉਹਾਰ ਰਸਮੀ ਹੀ ਬਣਦੇ ਜਾ ਰਹੇ ਹਨ, ਉਥੇ ਬਹੁਤੇ
ਤਿਉਹਾਰ ਆਪਣੇ ਖਾਸ ਸਕੇ ਸਬੰਧੀਆਂ ਤੱਕ ਹੀ ਸੀਮਿਤ ਹੋ ਰਹੇ ਹਨ। ਪਰ ਸਮਾਜ ਦੀ ਇਸ ਤੰਗ ਸੋਚ ਨੂੰ ਬਦਲਦੇ ਹੋਏ ਲੋੜਵੰਦਾਂ ਦੀ ਮਦਦ ਕਰਕੇ ਖੁਸ਼ੀਆਂ ਸਾਂਝੀਆਂ ਕਰਨ ਦੀ ਵੱਡੀ ਸੋਚ ਸਦਕਾ ਲੋਹੜੀ ਮੌਕੇ ਸੰਸਥਾ `ਰੌਸ਼ਨੀ` ਵੱਲੋਂ ਸਮਾਜ ਸੇਵੀ ਅਧਿਆਪਕ ਜਗਜੀਤਪਾਲ ਸਿੰਘ ਘਨੌਰੀ ਨੇ ਆਪਣੀ ਨੇਕ ਕਮਾਈ ਵਿੱਚੋਂ ਵਿਸੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਸਮਾਜ ਸਰਬ ਸਾਂਝੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸਮਾਜ ਨੂੰ ਇੱਕ ਨਵੀ੍ਹ ਸੋਚ ਵੱਲ ਪ੍ਰੇਰਿਤ ਕਰਨ ਦਾ ਹੰਭਲਾ ਮਾਰਿਆ ਹੈ। ਇਸ ਮੌਕੇ ਪ੍ਰਿੰਸੀਪਲ ਰਜਿੰਦਰ ਕੁਮਾਰ, ਹੈਡ ਟੀਚਰ ਹਰਜਿੰਦਰ ਸਿੰਘ, ਧਲਵੀਰ ਸਿੰਘ, ਨਾਨਕ ਸਿੰਘ ਆਦਿ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media