ਧੂਰੀ, 16 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਪਿਛਲੇ ਸਮੇਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰ ਕੇ ਭਗੌੜੇ ਹੋਏ ਆੜਤੀਏ ਨੂੰ ਵੇਚੀ ਜੀਰੀ ਦੀ
ਕਿਸਾਨਾਂ ਨੂੰ ਰਹਿੰਦੀ ਪੈਮੇਂਟ ਕਰੀਬ 13 ਲੱਖ 85 ਹਜਾਰ ਰੂਪਏ ਦੇ ਚੈਕ ਅੱਜ ਸਬੰਧਤ ਕਿਸਾਨਾਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ਵਿਖੇ ਤਕਸੀਮ ਕੀਤੇ ਮਾਰਕਫੈਡ ਦੇ ਬਰਾਂਚ ਮੈਨੇਂਜਰ ਮਹਿੰਦਰ ਸਿੰਘ ਚੰਗਾਲ ਦੀ ਹਾਜਰੀ ’ਚ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਜਗਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ 360731/- ੈ, ਹਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਨੂੰ 143100/-, ਕਮਲਵੀਰ ਸਿੰਘ ਪੁੱਤਰ ਭਾਗ ਸਿੰਘ ਨੂੰ 369675/-, ਪ੍ਰਸੋਤਮ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ 256387/-, ਅਵਤਾਰ ਸਿੰਘ ਪੁੱਤਰ ਭਜਨ ਸਿੰਘ ਨੂੰ 255195/- ਰਪਏ ਦੇ ਚੈਕ ਤਕਸੀਮ ਕੀਤੇ।ਮਾਰਕਫੈਡ ਏਜੰਸੀ ਨੇ ਕਿਸਾਨਾਂ ਵੱਲੋਂ ਇਸ ਆੜ੍ਹਤੀਏ ਨੂੰ ਵੇਚੀ ਗਈ ਜੀਰੀ ਦੇ ਪੈਸੇ ਕਿਸਾਨਾਂ ਨੂੰ ਅਦਾ ਕਰਨੇ ਸਨ।ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਨਿੱਜੀ ਯਤਨ ਕਰਕੇ ਮਾਰਕਫੈਡ ਏਜੰਸੀ ਤੋਂ ਇਹ ਪੈਸੇ ਆੜ੍ਹਤੀਏ ਦੇ ਖਾਤੇ ਦੀ ਬਜਾਏ ਕਿਸਾਨਾਂ ਨੂੰ ਸਿੱਧੇ ਦਿਵਾਏ ਹਨ।ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਕਮਲ ਸ਼ਰਮਾ, ਮਲਕੀਤ ਸਿੰਘ ਜਲਾਨ, ਹਨੀ ਤੁਰ, ਇੰਦਰਜੀਤ ਸਿੰਘ ਕੱਕੜਵਾਲ, ਮੁਨੀਸ਼ ਕੁਮਾਰ, ਅੰਮ੍ਰਿਤ ਲਾਲ ਸਮੇਤ ਮਾਰਕਫੈਡ ਦੇ ਕਰਮਚਾਰੀ ਵੀ ਹਾਜਰ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media