Tuesday, November 10, 2026

ਗੋਲਡੀ ਖੰਗੂੜਾ ਨੇ ਕਿਸਾਨਾਂ ਨੂੰ ਵੰਡੇ ਜੀਰੀ ਦੇ 13 ਲੱਖ 85 ਹਜਾਰ ਦੇ ਚੈਕ

ਧੂਰੀ, 16 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਪਿਛਲੇ ਸਮੇਂ ਕਿਸਾਨਾਂ ਨਾਲ ਕਥਿਤ ਤੌਰ ‘ਤੇ ਠੱਗੀ ਮਾਰ ਕੇ ਭਗੌੜੇ ਹੋਏ ਆੜਤੀਏ ਨੂੰ ਵੇਚੀ ਜੀਰੀ ਦੀ PPN1601201810ਕਿਸਾਨਾਂ ਨੂੰ ਰਹਿੰਦੀ ਪੈਮੇਂਟ ਕਰੀਬ 13 ਲੱਖ 85 ਹਜਾਰ ਰੂਪਏ ਦੇ ਚੈਕ ਅੱਜ ਸਬੰਧਤ ਕਿਸਾਨਾਂ ਨੂੰ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਘਰ ਵਿਖੇ ਤਕਸੀਮ ਕੀਤੇ ਮਾਰਕਫੈਡ ਦੇ ਬਰਾਂਚ ਮੈਨੇਂਜਰ ਮਹਿੰਦਰ ਸਿੰਘ ਚੰਗਾਲ ਦੀ ਹਾਜਰੀ ’ਚ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਜਗਦੀਪ ਸਿੰਘ ਪੁੱਤਰ ਹਾਕਮ ਸਿੰਘ ਨੂੰ 360731/- ੈ, ਹਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਨੂੰ 143100/-, ਕਮਲਵੀਰ ਸਿੰਘ ਪੁੱਤਰ ਭਾਗ ਸਿੰਘ ਨੂੰ 369675/-, ਪ੍ਰਸੋਤਮ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ 256387/-, ਅਵਤਾਰ ਸਿੰਘ ਪੁੱਤਰ ਭਜਨ ਸਿੰਘ ਨੂੰ 255195/- ਰਪਏ ਦੇ ਚੈਕ ਤਕਸੀਮ ਕੀਤੇ।ਮਾਰਕਫੈਡ ਏਜੰਸੀ ਨੇ ਕਿਸਾਨਾਂ ਵੱਲੋਂ ਇਸ ਆੜ੍ਹਤੀਏ ਨੂੰ ਵੇਚੀ ਗਈ ਜੀਰੀ ਦੇ ਪੈਸੇ ਕਿਸਾਨਾਂ ਨੂੰ ਅਦਾ ਕਰਨੇ ਸਨ।ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਨਿੱਜੀ ਯਤਨ ਕਰਕੇ ਮਾਰਕਫੈਡ ਏਜੰਸੀ ਤੋਂ ਇਹ ਪੈਸੇ ਆੜ੍ਹਤੀਏ ਦੇ ਖਾਤੇ ਦੀ ਬਜਾਏ ਕਿਸਾਨਾਂ ਨੂੰ ਸਿੱਧੇ ਦਿਵਾਏ ਹਨ।ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਕਮਲ ਸ਼ਰਮਾ, ਮਲਕੀਤ ਸਿੰਘ ਜਲਾਨ, ਹਨੀ ਤੁਰ, ਇੰਦਰਜੀਤ ਸਿੰਘ ਕੱਕੜਵਾਲ, ਮੁਨੀਸ਼ ਕੁਮਾਰ, ਅੰਮ੍ਰਿਤ ਲਾਲ ਸਮੇਤ ਮਾਰਕਫੈਡ ਦੇ ਕਰਮਚਾਰੀ ਵੀ ਹਾਜਰ ਹਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply