ਧੂਰੀ, 16 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਸਰਬ ਭਾਰਤੀ ਸੇਵਾ ਸੰਮਤੀ (ਰਜਿ:) ਧੂਰੀ ਦੀ ਚੋਣ ਮੀਟਿੰਗ ਪਿਆਰ ਚੰਦ ਸੰਖਿਆਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਮਤੀ ਵਲੋਂ ਪਿਛਲੇ ਸਾਲਾਂ ਚ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਕਰਦੇ ਹੋਏ ਪਿਛਲੀ ਕਾਰਜਕਾਰਨੀ ਨੂੰ ਭੰਗ ਕਰਦੇ ਹੋਏ ਨਵੀਂ ਚੋਣ ਕਰਨ ਦਾ ਮਤਾ ਪੇਸ ਕੀਤਾ ਗਿਆ ਅਤੇ ਹਾਜਰੀਨ ਮੈਂਬਰਾ ਨੂੰ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁੱਦੇ ਲਈ ਨਾਮ ਪੇਸ਼ ਕਰਨ ਲਈ ਕਿਹਾ ਗਿਆ।ਪਰ ਹਾਜ਼ਰੀਨ ਵਲੋਂ ਕੋਈ ਵੀ ਨਾਮ ਪੇਸ਼ ਨਾ ਹੋਣ ਕਾਰਨ ਖਰੈਤੀ ਰਾਮ ਬਾਂਸਲ ਨੂੰ ਪ੍ਰਧਾਨ ਅਤੇ ਗਿਆਨ ਚੰਦ ਗਰਗ ਨੂੰ ਜਨਰਲ ਸਕੱਤਰ ਚੂਣ ਲਿਆ ਗਿਆ ਅਤੇ ਕਾਰਜਕਾਰਨੀ ਦਾ ਗਠਨ ਕਰਨ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ।ਨਵੇਂ ਚੂਣੇ ਪ੍ਰਧਾਨ ਖਰੈਤੀ ਰਾਮ ਬਾਂਸਲ ਨੇ ਕਿਹਾ ਕਿ ਮੈਂਬਰਾਂ ਨੇ ਉਨ੍ਹਾਂ `ਤੇ ਵਿਸਵਾਸ ਪ੍ਰਗਟ ਕਰਦੇ ਹੋਏ ਜੋ ਜਿਮੇਵਾਰੀ ਸੌਪੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਸਤੀਸ਼ ਚੰਦ ਜਿੰਦਲ, ਵੈਦ ਮੰਗਤ ਰਾਏ, ਰਾਕੇਸ਼ ਗਰਗ, ਪੂਰਨ ਚੰਦ ਸਿੰਗਲਾ, ਟੇਕ ਬਹਾਦਰ, ਵਿਜੈ ਕੁਮਾਰ ਬਿੰਨੀ, ਸ਼ੀਸ਼ਪਾਲ ਆਦਿ ਵੀ ਹਾਜਰ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media