Tuesday, July 7, 2026

ਥਾਣਾ ਮੁਖੀ ਸਿਟੀ ਧੂਰੀ ਨੇੇ ਵੱਖ-ਵੱਖ ਅਦਾਰਿਆਂ ਨਾਲ ਕੀਤੀ ਮੀਟਿੰਗ

ਇਲਾਕੇ ਨੂੰ ਅਸਲਾ ਮੁਕਤ ਖੇਤਰ ਬਣਾਇਆ ਜਾਵੇਗਾ – ਰਾਜੇਸ਼ ਸਨੇਹੀ

PPN1701201810ਧੂਰੀ, 17 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਰਾਜੇਸ਼ ਸਨੇਹੀ ਵਲੋਂ ਸ਼ਹਿਰ ਦੇ ਪੈਲੇਸ ਮਾਲਕਾਂ, ਰੈਸਟੋਰੈਂਟ, ਹੋਟਲ ਮਾਲਕਾਂ, ਸਿਨੇਮਾ ਘਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਇਨ੍ਹਾਂ ਥਾਵਾਂ ਉਪਰ ਅਸਲਾ ਨਾ ਵਰਤਣ ਦੀ ਸਖ਼ਤ ਹਦਾਇਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜਸ਼ ਸਨੇਹੀ ਨੇ ਦੱਸਿਆ ਕਿ ਸੁਰੇਸ਼ ਅਰੋੜਾ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਅਤੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਐਸ.ਪੀ ਧੂਰੀ ਅਕਾਸ਼ਦੀਪ ਸਿੰਘ ਔਲਖ ਦੀ ਯੋਗ ਅਗੁਵਾਈ ਹੇਠ ਇਹਨਾਂ ਨਿਰਦੇਸ਼ਾਂ ਨੂੰ ਲਾਗੂ ਕਰਦੇ ਹੋਏ ਇਲਾਕੇ ਨੂੰ ਅਸਲਾ ਮੁਕਤ ਖੇਤਰ ਬਣਾਉਣ ਸਬੰਧੀ ਇਹ ਮੀਟਿੰਗ ਕੀਤੀ ਗਈ ਹੈ।ਉਹਨਾਂ ਉਕਤ ਅਦਾਰਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਅਦਾਰਿਆਂ ਅੰਦਰ ਅਸ਼ਲੀਲ ਗਾਣੇ ਵਜਾਉਣ ਤੋਂ ਇਲਾਵਾ ਵਿਆਹ ਪਾਰਟੀਆਂ ਅੰਦਰ ਕਿਸੇ ਨੂੰ ਵੀ ਫਾਇਰ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ ਅਤੇ ਜੇ ਕੋਈ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਮਿਲਣ `ਤੇ ਉਨ੍ਹਾਂ ਵਿਅਕਤੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਇਸ ਸਬੰਧੀ ਸ਼ਹਿਰ ਨਿਵਾਸੀਆਂ ਨੂੰ ਭਰਪੂਰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਹਰਮਹਿੰਦਰ ਸਿੰਘ, ਹੌਲਦਾਰ ਪਿਆਰਾ ਸਿੰਘ, ਮੁੱਖ ਮੁਨਸ਼ੀ ਪਰਮਜੀਤ ਸਿੰਘ, ਨਰੇਸ਼ ਮੰਗੀ, ਸੰਜੇ ਸਿੰਗਲਾ, ਹਜਾਰੀ ਲਾਲ. ਕਮਲ ਸਾਉਂਡ, ਪੰਮੀ ਸਾਉਂਡ, ਬਸੰਤ ਕੁਮਾਰ, ਸੰਜੇ ਗਰਗ ਅਤੇ ਪ੍ਰਹਿਲਾਦ ਆਦਿ ਵੀ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply