ਕਸਬਾ ਚੌਂਕ ਮਹਿਤਾ ਦੇ ਗੰਦੇ ਪਾਣੀ ਦੇ ਨਿਕਾਸ ਸਬੰਧੀ ਹੋਈ ਵਿਚਾਰ
ਚੌਂਕ ਮਹਿਤਾ, 20 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਕਸਬੇ ਵਿਖੇ ਗੰਦੇ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਾ ਹੋਣਾ ਸਥਾਨਕ ਇਲਾਕਾ
ਨਿਵਾਸੀਆ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਅੱਜ ਇੱਥੇ ਸਾਬਕਾ ਚੇਅਰਮੈਨ ਡਾ. ਪਰਮਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਜਿਲਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਏ.ਡੀ.ਸੀ.ਰਵਿੰਦਰ ਸਿੰਘ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮ ਅਮਰਿੰਦਰ ਸਿੰਘ ਅਰੋੜਾ, ਡੀ.ਐਸ.ਪੀ ਗੁਰਪ੍ਰਤਾਪ ਸਿੰਘ ਸਹੋਤਾ ਜੰਡਿਆਲਾ ਗੁਰੂ ਆਦਿ ਪ੍ਰਸ਼ਾਨਿਕ ਅਧਿਕਾਰੀਆਂ ਨੇ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਉਨ੍ਹਾਂ ਨੇ ਸਥਾਨਕ ਘੁਮਾਣ ਰੋਡ ਸਥਿਤ ਡ੍ਰੇਨ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਕੀਤੀ ਹੋਈ ਹੈ ਨੂੰ ਜਲਦ ਤੋਂ ਜਲਦ ਚਾਲੂ ਕਰਾਉਣ ਦਾ ਹੁਕਮ ਦਿੱਤਾ ਤਾਂ ਜੋ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਹੱਲ ਹੋ ਸਕੇ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਸਮੱਸਿਆਵਾਂ ਗੰਭੀਰਤਾਂ ਨਾਲ ਸੁਣਿੀਆਂ ਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।ਡਾ. ਪਰਮਜੀਤ ਸਿੰਘ ਸੰਂਧੂ ਨੇ ਸਮੂਹ ਅਧਿਕਾਰੀਆਂ ਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਤੇ ਧਿਆਨ ‘ਚ ਲਿਆਂਦੀਆਂ ਤਮਾਮ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਬੇਨਤੀ ਕੀਤੀ।
ਇਸ ਮੌਕੇ ਸਾਧੂ ਸਿੰਘ ਮੁੱਛਲ, ਕਸ਼ਮੀਰ ਸਿੰਘ ਕਾਲਾ, ਹਰਜਿੰਦਰ ਸਿੰਘ ਜੱਜ, ਸੁੱਖ ਰੰਧਾਵਾ, ਰਾਣਾ ਜੰਡ, ਜਸਵਿੰਦਰ ਸਿੰਘ ਪੀ.ਏ, ਕ੍ਰਿਸ਼ਨ ਕੁਮਾਰ ਮੌਦਗਿੱਲ, ਪ੍ਰਧਾਨ ਅਮਰ ਰਾਵਤ, ਮਨਜੀਤ ਸਿੰਘ ਮੰਨਾ ਬਲਾਕ ਸੰੰਮਤੀ ਮੈਂਬਰ, ਭੁਪਿੰਦਰ ਸਿੰਘ ਚਮਕੀਲਾ, ਗੁਰਦਿਆਲ ਸਿੰਘ ਮਹਿਸਮਪੁਰ, ਗੁਰਮੇਜ਼ ਸਿੰਘ ਰੰਧਾਵਾ, ਬਖਸ਼ੀਸ਼ ਸਿੰਘ ਰੰਧਾਵਾ, ਇੰਦਰਜੀਤ ਸਿੰਘ ਰੰਧਾਵਾ, ਮਨਦੀਪ ਸਿੰਘ ਸੋਨਾ, ਗੁਰਸਾਹਬ ਸਿੰਘ ਮਲਕਨੰਗਲ, ਗੁਰਮੀਤ ਸਿੰਘ ਕਾਮਰੇਡ, ਜੁਗਰਾਜ ਸਿੰਘ, ਪਿ੍ਰੰ. ਅਮਰਪਾਲ ਸਿੰਘ, ਰਾਜਕੁਮਾਰ ਲਾਲਾ, ਅਮਰੀਕ ਸਿੰਘ ਕੁਹਾਟਵਿੰਡ, ਰਕੇਸ ਕੁਮਾਰ ਲਾਲਾ, ਭੁਪਿੰਦਰ ਸਿੰਘ ਡੀਲੈਕਸ, ਤੇਜਿੰਦਰ ਜਿੰਦਾ ਮੈਂਬਰ, ਬਲਦੇਵ ਸਿੰਘ ਕੋਚ, ਅਜੇ ਸ਼ਰਮਾਂ, ਹਰੀਸ਼ ਬੱਬੂ, ਸਚਿਨ ਗਰੋਵਰ, ਸੁਖਜਿੰਦਰ ਸਿੰਘ ਕਾਕੂ, ਲੱਕੀ, ਜਤਿੰਦਰਪਾਲ ਸਿੰਘ ਬੱਲ, ਰਵਿੰਦਰ ਸਿੰਘ ਭੂਈ, ਅਜੈ ਕੁਮਾਰ, ਅੰਗਰੇਜ਼ ਸਿੰਘ, ਏ.ਆਰ ਦੀਵਾਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media