Tuesday, April 21, 2026

ਕੋਮੀ ਯੁਵਾ ਦਿਵਸ ਵਜੋ ਮਨਾਇਆ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਨਹਿਰੁ ਯੁਵਾ ਕੇਂਦਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋ ਦੇਸ਼ ਦੀ ਯੁਵਾ ਪੀੜ੍ਹੀ ਦੇ PPN2001201808ਮਾਰਗ ਪ੍ਰਦਰਸ਼ਕ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਪੂਰੇ ਦੇਸ਼ ਵਿਚ 12 ਜਨਵਰੀ ਨੂੰ ਕੋਮੀ ਯੁਵਾ ਦਿਵਸ ਵਜੋ ਮਨਾਇਆ ਜਾਂਦਾ ਹੈ।ਇਸੇ ਸਬੰਧ ਵਿੱਚ 12 ਤੋ 19 ਜਨਵਰੀ ਤੱਕ ਨਹਿਰੁ ਯੁਵਾ ਕੇਂਦਰ ਦੀ ਸਰਪ੍ਰਸਤੀ ਹੇਠ ਕੋਮੀ ਯੁਵਾ ਸਪਤਾਹ ਮਨਾਇਆ ਗਿਆ।ਜਿਸ ਵਿਚ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਫਲਸਫੇ ਸੰਬੰਧੀ ਸੈਮੀਨਾਰ, ਸਭਿਆਚਾਰ ਅਤੇ ਖੇਡ ਪ੍ਰੋਗਰਾਮ, ਪੇਂਡੂ ਵਿਕਾਸ ਕੈੰਪ, ਸ਼ਾਂਤੀ ਯਾਤਰਾਵਾਂ, ਕੌਸ਼ਲ ਵਿਕਾਸ ਸੈਮੀਨਾਰ, ਨੁੱਕੜ ਨਾਟਕ, ਪੇਂਟਿੰਗ ਮੁਕਾਬਲੇ, ਨਿਬੰਧ ਮੁਕਾਬਲਿਆਂ ਆਦਿ ਦਾ ਆਯੋਜਨ ਕੀਤਾ ਗਿਆ।
ਇਸ ਹਫਤੇ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੈਮਸਨ ਮਸੀਹ, ਜਿਲ੍ਹਾ ਯੂਥ ਕੋਆਰਡੀਨੇਟਰ ਨੇ ਕਿਹਾ ਕੀ ਅੱਜ ਦੇ ਨੋਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਕਹੇ ਹੋਏ ਬਚਨ `ਉਠੋ ਜਾਗੋ ਅਤੇ ਟੀਚਾ ਪ੍ਰਾਪਤ ਹੋਣ ਤੱਕ ਨਾ ਰੁਕੋ ਤੋ ਪ੍ਰੇਰਨਾ ਲੈ ਕੇ ਆਪਣੀ ਜਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ।ਇਸ ਮੌਕੇ ਹਰਪ੍ਰੀਤ ਸਿੰਘ ਹੈਪੀ, ਸ਼ਾਂਤੀ ਕੁਮਾਰ, ਰੀਤਿਕਾ ਸ਼ਰਮਾ, ਹਰਪ੍ਰੀਤ ਸਿੰਘ, ਅਰੁਣ ਕੁਮਾਰ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply