ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਨਹਿਰੁ ਯੁਵਾ ਕੇਂਦਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋ ਦੇਸ਼ ਦੀ ਯੁਵਾ ਪੀੜ੍ਹੀ ਦੇ
ਮਾਰਗ ਪ੍ਰਦਰਸ਼ਕ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਪੂਰੇ ਦੇਸ਼ ਵਿਚ 12 ਜਨਵਰੀ ਨੂੰ ਕੋਮੀ ਯੁਵਾ ਦਿਵਸ ਵਜੋ ਮਨਾਇਆ ਜਾਂਦਾ ਹੈ।ਇਸੇ ਸਬੰਧ ਵਿੱਚ 12 ਤੋ 19 ਜਨਵਰੀ ਤੱਕ ਨਹਿਰੁ ਯੁਵਾ ਕੇਂਦਰ ਦੀ ਸਰਪ੍ਰਸਤੀ ਹੇਠ ਕੋਮੀ ਯੁਵਾ ਸਪਤਾਹ ਮਨਾਇਆ ਗਿਆ।ਜਿਸ ਵਿਚ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਫਲਸਫੇ ਸੰਬੰਧੀ ਸੈਮੀਨਾਰ, ਸਭਿਆਚਾਰ ਅਤੇ ਖੇਡ ਪ੍ਰੋਗਰਾਮ, ਪੇਂਡੂ ਵਿਕਾਸ ਕੈੰਪ, ਸ਼ਾਂਤੀ ਯਾਤਰਾਵਾਂ, ਕੌਸ਼ਲ ਵਿਕਾਸ ਸੈਮੀਨਾਰ, ਨੁੱਕੜ ਨਾਟਕ, ਪੇਂਟਿੰਗ ਮੁਕਾਬਲੇ, ਨਿਬੰਧ ਮੁਕਾਬਲਿਆਂ ਆਦਿ ਦਾ ਆਯੋਜਨ ਕੀਤਾ ਗਿਆ।
ਇਸ ਹਫਤੇ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੈਮਸਨ ਮਸੀਹ, ਜਿਲ੍ਹਾ ਯੂਥ ਕੋਆਰਡੀਨੇਟਰ ਨੇ ਕਿਹਾ ਕੀ ਅੱਜ ਦੇ ਨੋਜਵਾਨਾਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਕਹੇ ਹੋਏ ਬਚਨ `ਉਠੋ ਜਾਗੋ ਅਤੇ ਟੀਚਾ ਪ੍ਰਾਪਤ ਹੋਣ ਤੱਕ ਨਾ ਰੁਕੋ ਤੋ ਪ੍ਰੇਰਨਾ ਲੈ ਕੇ ਆਪਣੀ ਜਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ।ਇਸ ਮੌਕੇ ਹਰਪ੍ਰੀਤ ਸਿੰਘ ਹੈਪੀ, ਸ਼ਾਂਤੀ ਕੁਮਾਰ, ਰੀਤਿਕਾ ਸ਼ਰਮਾ, ਹਰਪ੍ਰੀਤ ਸਿੰਘ, ਅਰੁਣ ਕੁਮਾਰ ਆਦਿ ਮੌਜੂਦ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media