ਅੰਮਿ੍ਤਸਰ, 20 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਸਿਰਜਨਾ ਕਲਾ ਮੰਚ ਦੀ ਟੀਮ ਵੱਲੋਂ ਪ੍ਰਸਿੱਧ ਨਾਟਕਕਾਰ ਦਵਿੰਦਰ ਸਿੰਘ ਗਿੱਲ ਦਾ
ਲਿਖਿਆ ਅਤੇ ਨਰਿੰਦਰ ਸਾਂਘੀ ਦਾ ਨਿਰਦੇਸ਼ਤ ਕੀਤਾ ਪੰਜਾਬੀ ਕਾਮੇਡੀ ਨਾਟਕ ‘ਇਸ਼ਕ ਰੀਮਿਕਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ 21 ਜਨਵਰੀ ਨੂੰ ਸ਼ਾਮ 6.00 ਵਜੇ ਕੀਤਾ ਜਾਵੇਗਾ।ਨਾਟਕ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰਿੰਦਰ ਸੋਹਲ ਨੇ ਤਿਆਰ ਕੀਤਾ ਹੈ।ਦਵਿੰਦਰ ਸਿੰਘ ਗਿੱਲ ਮੋਗਾ ਨੇ ਆਪਣੀ ਵਿਅੰਗਮਈ ਨਾਟ ਰਚਨਾ ਰਾਹੀਂ ਆਪਣੀ ਕਲਮ ਦਾ ਲੋਹਾ ਮਨਵਾਉਂਦਿਆ ਨਵੇਂ ਮਿਰਜਾ-ਸਾਹਿਬਾਂ, ਹੀਰ ਰਾਂਝਾ, ਕੈਦੋ, ਚੂਚਕ-ਖੀਵਾ ਖਾਨ, ਸ਼ਮੀਰ ਆਦਿ ਅਜੋਕੇ ਸਮੇਂ ਦੇ ਪਾਤਰਾਂ ਦੇ ਰੂਪ ਵਿੱਚ ਪੇਸ਼ ਕਰਦਿਆਂ ਪੂਰੇ ਸਮਾਜ ਵਿੱਚ ਆਏ ਘਟੀਆਂ ਨਿਘਾਰ, ਮਾਦਾ ਭਰੂਣ ਹੱਤਿਆ, ਦਹੇਜ ਦੀ ਲਾਹਣਤ, ਕਿਸਾਨੀ ਦੁਰਦਸ਼ਾ, ਨੌਜਵਾਨਾਂ ਦਾ ਖੇਤੀ ਤੋਂ ਬੇਮੁੱਖ ਹੋ ਕੇ ਵਿਦੇਸ਼ ਜਾਣ ਦੀ ਅੰਨੀ ਦੋੜ ਨੂੰ ਬਾਖੂਬੀ ਚਿਤਾਰਿਆ ਹੈ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media