ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਅਮਨ) – ਪੁਰਾਣਾ ਟਾਊਨ ਨਰੈਣਗੜ੍ਹ ਛੇਹਰਟਾ ਵਿਖੇ ਸਮੂਹ ਮੁਹੱਲਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।ਮੁਹੱਲਾ ਪ੍ਰਧਾਨ ਸਤਪਾਲ ਗੋਪੀ ਵਲੋਂ ਕੀਤੇ ਗਏ ਵਿਸ਼ੇਸ਼ ਯਤਨਾਂ ਸਦਕਾ ਸਰਬਤ ਦੇ ਭਲੇ ਲਈ ਇਹ ਉਪਰਾਲਾ ਕੀਤਾ ਗਿਆ।ਪ੍ਰਧਾਨ ਸਤਪਾਲ ਗੋਪੀ ਨੇ ਕਿਹਾ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਇਹ ਲੜੀ ਅਗਾਂਹ ਵੀ ਜਾਰੀ ਰਹੇਗੀ।ਇਸ ਮੌਕੇ ਸਾਹਿਬ ਸਿੰਘ, ਪ੍ਰਧਾਨ ਸੋਹਨ ਲਾਲ, ਕੁਲਵੰਤ ਸਿੰਘ, ਰਾਜ ਕੁਮਾਰ ਰਾਜੂ, ਬਲਵਿੰਦਰ ਸਿੰਘ, ਰਾਜਸ਼ ਕੁਮਾਰ, ਸੂਰਜ ਮਹਿਰਾ, ਨਰੇਸ਼ ਕੁਮਾਰ ਡਿਪਟੀ, ਬਲਵਿੰਦਰ ਸਿੰਘ ਬਿੱਲੂ, ਪੰਕਜ ਮਹਿਤਾ, ਜੋਤੀ ਸ਼ਰਮਾ, ਪਰਮਜੀਤ ਕੌਰ, ਕੁਲਦੀਪ ਕੌਰ, ਰਾਜ ਕੌਰ, ਰੋਜੀ, ਬਾਵੀ, ਅਮਨਦੀਪ ਸਿੰਘ, ਸਾਹਿਲ ਕੁਮਾਰ, ਸੂਰਜ ਕੁਮਾਰ ਆਦਿ ਹਾਜ਼ਰ ਸਨ।ਇਸ ਦੌਰਾਨ ਲੰਗਰ ਵੀ ਲਗਾਇਆ ਗਿਆ।
Check Also
ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …
Punjab Post Daily Online Newspaper & Print Media