ਸਮਰਾਲਾ. 20 ਜਨਵਰੀ (ਪੰਜਾਬ ਪੋਸਟ – ਕੰਗ) – ਇੱਥੋਂ ਨਜਦੀਕ ਪੈਂਦੇ ਪ੍ਰਾਇਮਰੀ ਸਕੂਲ ਘੁਲਾਲ ਜੋ ਕਿ ਵਿੱਦਿਅਕ ਅਤੇ ਹੋਰ ਗਤੀਵਿਧੀਆਂ ਵਿੱਚ ਪੰਜਾਬ ਪੱਧਰ
`ਤੇ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਪਿੰਡ ਦੇ ਸਾਬਕਾ ਸਰਪੰਚ ਜਗੀਰ ਸਿੰਘ ਨੇ ਆਪਣੇ ਪਿਤਾ ਸਵ. ਸੇਵਾ ਸਿੰਘ ਦੀ ਯਾਦ ਵਿੱਚ ਪ੍ਰਾਇਮਰੀ ਸਕੂਲ ਘੁਲਾਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਸਕੂਲ ਵਿਕਾਸ ਕਾਰਜਾਂ ਲਈ 10,000 ਰੁਪਏ ਦੀ ਮਾਲੀ ਮਦਦ ਵੀ ਕੀਤੀ।
ਨੈਸ਼ਨਲ ਅਵਾਰਡੀ ਸ਼ਮਸ਼ੇਰ ਸਿੰਘ ਨਾਗਰਾ ਨੇ ਕਿਹਾ ਕਿ ਜਗੀਰ ਸਿੰਘ 1986 ਤੋਂ ਆਪਣੇ ਪਿਤਾ ਦੀ ਯਾਦ ਵਿੱਚ ਹਰ ਸਾਲ ਕੁੱਝ ਨਾ ਕੁੱਝ ਸਕੂਲ ਦੇ ਬੱਚਿਆਂ ਤੇ ਸਕੂਲ ਦੇ ਵਿਕਾਸ ਲਈ ਦਾਨ ਕਰਦੇ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਲੰਬੇ ਸਮੇਂ ਆਪਣੇ ਪਿਤਾ ਦੀ ਯਾਦ ਵਿੱਚ ਸਕੂਲੀ ਬੱਚਿਆਂ ਨਾਲ ਜੁੜੇ ਸਾਬਕਾ ਸਰਪੰਚ ਹੋਰਨਾਂ ਲਈ ਪ੍ਰੇਰਨਾ ਸਰੋਤ ਹਨ।ਇਸ ਮੌਕੇ ਸਕੂਲ ਇੰਚਾਰਜ ਸੰਜੀਵ ਕੁਮਾਰ ਨੇ ਜਗੀਰ ਸਿੰਘ ਨੰਬਰਦਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੇ ਸਹਿਯੋਗ ਸਦਕਾ ਹੀ ਅੱਜ ਸਕੂਲ ਪੰਜਾਬ ਦੀ ਨਾਮਵਰ ਸੰਸਥਾ ਬਣ ਚੁੱਕਾ ਹੈ ਅਤੇ ਅਗੇ ਤੋਂ ਵੀ ਇਨ੍ਹਾਂ ਦੀ ਯੋਗ ਅਗਵਾਈ ਸਦਕਾ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਵਾਂਗੇ।ਇਸ ਮੌਕੇ ਬੀ.ਪੀ.ਈ.ਓ ਰੁਪਿੰਦਰ ਕੌਰ, ਅਮਨਜੀਤ ਸਿੰਘ ਡੈਨਮਾਰਕ, ਜੀਤ ਸਿੰਘ ਸਰਪੰਚ, ਮੈਡਮ ਪਰਮਿੰਦਰ ਕੌਰ, ਲਬਵੀਰ ਕੌਰ, ਕਿਸ਼ੋਰੀ ਕੁਮਾਰੀ, ਮਾਸਟਰ ਰੁਲਦਾ ਸਿੰਘ, ਸੁਰਜੀਤ ਸਿੰਘ, ਰਮਨਜੀਤ ਯੂ.ਐਸ.ਏ, ਲਖਵੀਰ ਸਿੰਘ ਬਲਾਲਾ, ਮਾਸਟਰ ਪੁਖਰਾਜ ਸਿੰਘ ਆਦਿ ਹਾਜਰ ਸਨ।
Check Also
ਸਵਤੰਰਤਾ ਸੇਨਾਨੀ ਵੀਰ ਸਿੰਘ ‘ਵੀਰ’ ਦੇ ਸਪੁੱਤਰ ਅਮਰਜੀਤ ਸਿੰਘ ਭਾਟੀਆ ਦਾ ਦਿਹਾਂਤ
ਅੰਮ੍ਰਿਤਸਰ, 19 ਨਵੰਬਰ (ਗੁਰਪ੍ਰੀਤ ਸਿੰਘ) – ਉਘੇ ਸਵਤੰਰਤਾ ਸੇਨਾਨੀ ਅਤੇ ਪੰਜਾਬੀ ਕਵੀ ਵੀਰ ਸਿੰਘ ਵੀਰ …
Punjab Post Daily Online Newspaper & Print Media