Tuesday, April 21, 2026

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਰਨੀ ਅਤੇ ਸਲਾਹਕਾਰ ਬੋਰਡ ਨਾਮਜ਼ਦ

PPN3171405

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਦੀ ਡਾ. ਲਾਭ ਸਿੰਘ ਖੀਵਾ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਜਿਸ ਵਿਚ ਸਭਾ ਦੇ ਜਨ: ਸਕੱਤਰ ਡਾ. ਕਰਮਜੀਤ ਸਿੰਘ ਬਾਕੀ ਆਹੁਦੇਦਾਰਾਂ ਵਿੱਚ ਸ੍ਰੀ ਅਤਰਜੀਤ, ਦੀਪ ਦਵਿੰਦਰ ਸਿੰਘ, ਤਰਲੋਚਨ ਝਾਂਡੇ, ਸਿਰੰਦਰਪ੍ਰੀਤ ਘਣੀਆ, ਕਰਮ ਸਿੰਘ ਵਕੀਲ, ਜਸਵੀਰ ਝੱਜ,  ਵਰਗਿਸ ਸਲਾਮਤ, ਅੰਮ੍ਰਿਤਬੀਰ ਕੌਰ, ਮਨਜੀਤ ਕੌਰ ਮੀਤ ਅਤੇ ਬਲਦੇਵ ਸਿੰਘ ਸੜਕਨਾਮਾ ਦੀ ਹਾਜ਼ਰੀ ਇਕੱਤੀ ਮੈਂਬਰੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਤਰੇਹਟ ਵਿਸ਼ੇਸ਼ ਨਿਮੰਤ੍ਰਿਤ ਮੈਂਬਰ, ਤਰਤਾਲੀ ਮੁੱਖ ਸਲਾਹਕਾਰ, ਛਿਆਲੀ ਵਿਸ਼ੇਸ਼ ਸਲਾਹਕਾਰ ਅਤੇ ਪੰਜਾਬੋਂਂ ਬਾਹਰ ਦੇ ਛਿਆਲੀ ਸਲਾਹਕਾਰਾਂ ਦੀ ਵੀ ਚੋਣ ਕੀਤੀ ਗਈ। ਇਸ ਚੋਣ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਕੋ ਸਮੇਂ ਪੰਜਾਬ ਦੇ ਸਾਰੇ ਖਿਤਿਆਂ ਨੂੰ ਪ੍ਰਤੀਨਿਧਤਾ ਦੇਣ ਦੇ ਨਾਲ਼ ਨਾਲ਼ ਦੇਸ਼ ਦੇ ਦੂਸਰੇ ਸੂਬਿਆਂ ਜਿਵੇਂ ਜੰਮੂ, ਹਰਿਆਣਾ, ਦਿੱਲੀ, ਮਹਾਂਰਾਸ਼ਟਰ, ਰਾਜਸਥਾਨ ਅਤੇ ਕਲਕੱਤੇ ਦੇ ਲੇਖਕਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਗਈ ਹੈ ਅਤੇ ਦਸੂਰੇ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਪਾਕਿਸਤਾਨ ਹਾਲੈਂਡ, ਸਵੀਡਨ ਅਤੇ ਨਿਊਜ਼ੀਲੈਂਡ ਦੇ ਲੇਖਕਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਗਈ ਹੈ। ਆਪਣੀ ਅੰਤਰਰਾਸ਼ਟਰੀ ਦਿੱਖ ਅਨੁਸਾਰ ਕੇਂਦਰੀ ਲੇਖਕ ਸਭਾ ਨੇ ਨਾਮਜ਼ਦਗੀਆਂ ਕੀਤੀਆਂ ਹਨ। ਕੇਂਦਰੀ ਸਭਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਹਵਾਲੇ ਨਾਲ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ ਕਾਰਜਕਾਰਨੀ ਦੀ ਅਗਲੀ ਮੀਟਿੰਗ ਵਿਚ ਦੋ ਸਾਲਾਂ ਦੀ ਕਾਰਜ ਸੂਚੀ ਤਿਆਰ ਕਰਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਪ੍ਰਤੀਬੱਧਤਾ ਅਨੁਸਾਰ ਸਭਾ ਆਪਣੀਆਂ ਸਰਗਰਮੀਆਂ ਆਰੰਭ ਕਰ ਦੇਵੇਗੀ।
ਅਹੁਦੇਦਾਰਾਂ ਵਲੋਂ ਨਾਮਜ਼ਦ ਕੀਤੇ ਗਏ ਮੈਂਬਰਾਂ ਦੀ ਸੂਚੀ ਅਨੁਸਾਰ ਕਾਰਜਕਾਰਣੀ  ਮੈਂਬਰਾਂ ਵਿਚ ਡਾ. ਸਰਬਜੀਤ ਸਿੰਘ, ਡਾ. ਰਜਨੀਸ਼ ਬਹਾਦਰ ਸਿੰਘ,  ਸ਼੍ਰੀ ਸੁਰਿੰਦਰ ਰਾਮਪੁਰੀ, ਡਾ. ਸੁਰਜੀਤ ਬਰਾੜ, ਸ਼੍ਰੀ ਸੁਸ਼ੀਲ ਦੁਸਾਂਝ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਸ਼ਮਸ਼ੇ ਮੋਹੀ, ਸ਼੍ਰੀ ਮਦਨਵੀਰਾ, ਸ਼੍ਰੀ ਚਰਨ ਕੌਸ਼ਲ, ਸ਼੍ਰੀ ਦੇਵ ਦਰਦ, ਸ਼੍ਰੀ ਗੁਰਨਾਮ ਕੰਵਰ, ਸ਼੍ਰੀ ਮੱਖਣ ਸਿੰਘ ਕੁਹਾੜ,  ਡਾ. ਹਜ਼ਾਰਾ ਸਿੰਘ ਚੀਮਾ, ਪ੍ਰੋ. ਜਸਪਾਲ ਜੀਤ ਸਿੰਘ, ਡਾ. ਰਵਿੰਦਰ ਸੰਧੂ, ਸ਼੍ਰੀ ਪ੍ਰਭਜੋਤ ਸੋਹੀ, ਸ਼੍ਰੀ ਦੀਪ ਜਗਦੀਪ, ਸ਼੍ਰੀ ਅਸ਼ਵਨੀ ਬਾਗੜੀਆ, ਸ੍ਰੀਮਤੀ ਸੋਮਾ ਸਬਲੋਕ, ਡਾ. ਹਰਜਿੰਦਰ ਸਿੰਘ ਅਟਵਾਲ, ਸ਼੍ਰੀ ਹਰਮਿੰਦਰ ਕੋਹਾਰਵਾਲਾ, ਸ਼੍ਰੀ ਸੰਤ ਸਿੰਘ ਸੋਹਲ, ਡਾ. ਗੁਰਮੀਤ ਕੱਲਰਮਾਜਰੀ, ਡਾ. ਰਮੇਸ਼ ਰੰਗੀਲਾ, ਸ਼੍ਰੀ ਜਗਵਿੰਦਰ ਯੋਧਾ, ਸ਼੍ਰੀ ਹਰਵੰਿਦਰ ਭੰਡਾਲ, ਡਾ. ਚਰਨਦੀਪ ਸਿੰਘ, ਸ਼੍ਰੀ ਸੁੱਚਾ ਸਿੰਘ ਰੰਧਾਵਾ, ਡਾ. ਸੁਖਵਿੰਦਰ ਸਿੰਘ, ਸ਼੍ਰੀ ਗੁਰਮੀਤ ਗਿੱਲ ਅਤੇ ਡਾ. ਜਗਦੀਸ਼ ਕੌਰ ਸ਼ਾਮਲ ਕੀਤੇ ਗਏ ਹਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply