Sunday, September 8, 2024

ਸਕੂਲ ਪ੍ਰਬੰਧ ‘ਚ ਸੁਧਾਰ ਲਈ ਵਚਨਬੱਧ:- ਮੌਂਟੂਸ਼ਾਹ

PPN3171406

ਨਵੀਂ ਦਿੱਲੀ, 30 ਜੁਲਾਈ (ਅੰਮ੍ਰਿਤ ਲਾਲ ਮੰਨਣ) –  ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਿਹ ਨਗਰ ਦੇ ਚੇਅਰਮੈਨ ਗੁਰਬਖਸ਼ ਸਿੰਘ ਮੌਂਟੂ ਸ਼ਾਹ ਨੇ ਸਕੂਲ ‘ਚ ਜਰੂਰੀ ਸੁਧਾਰ ਲਿਆਉਣ ਵਾਸਤੇ ਸ਼ੁਰੂ ਕੀਤੀ ਗਈ ਪ੍ਰਕ੍ਰਿਆ ਕਰਕੇ ਨਾਕਾਬਿਲ ਸਟਾਫ ਵਿਚ ਪੈਦਾ ਹੋਏ ਅਸੰਤੋਸ਼ ਸਦਕਾ ਆਪਣੀ ਨੀਤੀਆਂ ‘ਚ ਕਿਸੇ ਪ੍ਰਕਾਰ ਦੀ ਤਬਦੀਲੀ ਲਿਆਉਣ ਤੋਂ ਇੰਨਕਾਰ ਕੀਤਾ ਹੈ। ਦਿੱਲੀ ਕਮੇਟੀ ਮੈਂਬਰ ਮੌਂਟੂਸ਼ਾਹ ਨੇ ਬੀਤੇ ਲਗਭਗ 1 ਸਾਲ ਤੋਂ ਚੇਅਰਮੈਨ ਬਨਣ ਤੋਂ ਬਾਅਦ ਸਕੂਲ ਦੇ ਖਾਤਿਆਂ ਦੀ ਕਰਵਾਈ ਗਈ ਜਾਂਚ ਦਾ ਜ਼ਿਕਰ ਕਰਦੇ ਹੋਏ ਕਈ ਖੁਲਾਸੇ ਕੀਤੇ ਹਨ। ਅਕਾਉਂਟ ਕਲਰਕ ਦੇ ਤੌਰ ਤੇ ਸਕੂਲ ‘ਚ ਕੰਮ ਕਰ ਰਹੀ ਇਕ ਬੀਬੀ ਤੇ 2 ਲੱਖ 22 ਹਜਾਰ 610 ਰੁਪਏ ਦੇ ਗਬਨ ਦਾ ਖੁਲਾਸਾ ਕਰਦੇ ਹੋਏ ਮੌਂਟੂਸ਼ਾਹ ਨੇ ਉਕਤ ਬੀਬੀ ਵੱਲੋਂ ਰਸੀਦ ਬੁੱਕਾਂ ‘ਚ ਹੇਰਾਫੇਰੀ ਕਰਦੇ ਹੋਏ ਸਕੂਲ ਨੂੰ ਮਾਲੀ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਸਬੂਤਾਂ ਦੇ ਨਾਲ ਬੀਬੀ ਵੱਲੋਂ ਇਸ ਗਬਨ ਦਾ ਇਕਰਾਰ ਕਰਨ ਤੇ ਦਿੱਲੀ ਪੁਲਿਸ ਨੂੰ ਸਕੂਲ ਵੱਲੋਂ ਭੇਜੀ ਗਈ ਸ਼ਿਕਾਇਤਾਂ ਤੇ ਕਾਰਵਾਈ ਨਾ ਹੋਣ ਦੇ ਬਾਅਦ ਆਰ.ਟੀ.ਆਈ. ਅਤੇ ਹੋਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਦੇ ਹੋਏ ਸਕੂਲ ਨੂੰ ਘਾਟਾ ਪਹੁੰਚਾਉਣ ਲਈ ਇਕ-ਮਿਕ ਹੋਈ ਲੌਬੀ ਦੇ ਮਨਸੂਬੇ ਫੇਲ ਕਰਨ ਦਾ ਵੀ ਉਨ੍ਹਾਂ ਦਾਅਵਾ ਕੀਤਾ। ਪੁਲਿਸ ਕਾਰਵਾਈ ਤੋਂ  ਬਚਨ ਲਈ ਆਰੋਪੀ ਬੀਬੀ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਗਏ ਇਸਤਿਫੇ ਦਾ ਵੀ ਉਨ੍ਹਾਂ ਜ਼ਿਕਰ ਕੀਤਾ। 
ਸਕੂਲ ਦੀ ਦੂਜੀ ਮਹਿਲਾ ਮੁਲਾਜ਼ਿਮ ਵੱਲੋਂ ਕਥਿਤ ਤੌਰ ਤੇ ਉਨ੍ਹਾਂ ਖਿਲਾਫ ਬਦਸਲੂਕੀ ਦੇ ਲਾਏ ਗਏ ਦੋਸ਼ਾਂ ਬਾਰੇ ਆਪਣੀ ਪ੍ਰਤਿਕ੍ਰਮ ਦਿੰਦੇ ਹੋਏ ਮੌਂਟੂਸ਼ਾਹ ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਉਕਤ ਬੀਬੀ ਨੂੰ ਗੈਰ ਮਾਨਤਾ ਪ੍ਰਾਪਤ ਡਿਪਲੋਮਾਧਾਰੀ ਹੋਣ ਦੇ ਬਾਵਜੂਦ ਨਰਸਰੀ ਟੀਚਰ ਰੱਖਣ ਦਾ ਵੀ ਦੋਸ਼ ਲਗਾਇਆ ਹੈ। ਗੈਰਮਾਨਤਾ ਪ੍ਰਾਪਤ ਡਿਪਲੋਮਾਧਾਰੀ ਹੋਣ ਕਰਕੇ ਉਕਤ ਮੁਲਾਜ਼ਿਮ ਨੂੰ ਕਲਰਕ ਥਾਪੇ ਜਾਣਦੇ ਉਨ੍ਹਾਂ ਵੱਲੋਂ ਦਿੱਤੇ ਗਏ ਆਦੇਸ਼ ਨੂੰ ਵੀ ਮੌਂਟੂਸ਼ਾਹ ਨੇ ਜਾਇਜ਼ ਠਹਿਰਾਇਆ ਹੈ। ਇਮਾਨਦਾਰੀ, ਨੇਕ ਨਿਯਤੀ ਅਤੇ ਦਲੇਰੀ ਨਾਲ ਉਨ੍ਹਾਂ ਵੱਲੋਂ ਲਏ ਗਏ ਦੁਰਅੰਦੇਸ਼ੀ ਫੈਂਸਲਿਆਂ ਕਰਕੇ ਹੀ ਉਕਤ ਬੀਬੀ ਵੱਲੋਂ ਉਨ੍ਹਾਂ ਦੇ ਖਿਲਾਫ ਆਰੋਪ ਲਾਉਣ ਦਾ ਮੌਂਟੂਸ਼ਾਹ ਨੇ ਵੱਡਾ ਕਾਰਣ ਦੱਸਿਆ ਹੈ। ਵਿਰੋਧੀ ਧਿਰਾਂ ਵੱਲੋਂ ਇਸ ਮਸਲੇ ਤੇ ਉਨ੍ਹਾਂ ਖਿਲਾਫ ਦਿੱਤੇ ਗਏ ਬਿਆਨਾ ਨੂੰ ਮੰਦਭਾਗਾ ਦੱਸਦੇ ਹੋਏ ਮੌਂਟੂਸ਼ਾਹ ਨੇ ਆਪਣੇ ਵਕੀਲ ਨੀਰਜ ਜੈਨ ਵੱਲੋਂ ਮਾਣਯੋਗ ਅਦਾਲਤ ‘ਚ ਉਨ੍ਹਾਂ ਦੇ ਬੇਕਸੂਰ ਹੋਣ ਦੀਆਂ ਐਜੂਕੇਸ਼ਨ ਐਕਟ ਰਾਹੀਂ ਦਿੱਤੀਆਂ ਗਈਆਂ ਦਲੀਲਾਂ ਬਾਰੇ ਵੀ ਜਾਣਕਾਰੀ ਦਿੱਤੀ।ਖਾਤਿਆਂ ਦੀ ਜਾਂਚ ਦੌਰਾਨ ਗੜਬੜੀ ਦੇ ਦੋਸ਼ੀ ਪਾਏ ਗਏ 2 ਹੋਰ ਮੁਲਾਜ਼ਿਮਾਂ ਖਿਲਾਫ ਚਲ ਰਹੀ ਕਾਰਵਾਈ ਨੂੰ ਵੀ ਉਨ੍ਹਾਂ ਨੇ ਛੇਤੀ ਹੀ ਸਿਰੇ ਚੜਾਉਣ ਦਾ ਵਾਅਦਾ ਕੀਤਾ ਹੈ। 

Check Also

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ

ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ ਖੁਰਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply