ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਅਨਵਰ ਹਲੀਮ ਐਨ.ਐਸ.ਸੀ ਸੀਨੀਅਰ ਡਾਇਰੈਕਟਰ ਸਟਾਫ ਦੀ ਅਗਵਾਈ ਹੇਠ 58ਵੇਂ ਸਟੱਡੀ
ਗਰੁੱਪ ਆਫ ਨੈਸ਼ਨਲ ਡਿਫੈਸ ਕਾਲਜ਼ ਹੈਦਰਾਬਾਦ ਦੇ 17 ਅਫਸਰ ਆਈ.ਐਫ.ਐਸ, ਆਈ.ਪੀ.ਐਸ, ਬ੍ਰਿਗੇਡੀਅਰ (ਇੰਡੀਅਨ-ਆਰਮੀ) ਤੇ ਵਿਦੇਸ਼ੀ ਅਫ਼ਸਰ ਅੰਮ੍ਰਿਤਸਰ ਦੇ ਦੌਰੇ `ਤੇ ਆਏ।ਜਿੰਨਾਂ ਨਾਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ ਬਾਰਡਰ ਜੋਂਨ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ, ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਆਈ.ਏ.ਐਸ ਤੋਂ ਇਲਾਵਾ ਕਮਿਸ਼ਨਰ ਪੁਲਿਸ ਤੇ ਪ੍ਰਸ਼ਾਸ਼ਨਿਕ ਅਫਸਰਾਂ ਵਲੋਂ ਸਥਾਨਕ ਕਾਨਫਰੰਸ ਹਾਲ ਪੁਲਿਸ ਲਾਈਨ ਵਿਖੇ ਰੂਬਰੂ ਮੀਟਿੰਗ ਕੀਤੀ ਗਈ।ਇਸ ਦੌਰਾਨ ਅਫਸਰਾਂ ਦਾ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਨੂੰ ਅੰਮ੍ਰਿਤਸਰ ਦੇ ਇਤਿਹਾਸ, ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਦੇ ਕੰਮਕਾਜ ਅਤੇ ਸਮਾਜਿਕ ਤੇ ਰਾਜਨੀਤਿਕ ਹਲਾਤਾਂ ਬਾਰੇ ਜਾਣੂ ਕਰਵਾਇਆ ਗਿਆ।
ਮੀਟਿੰਗ ਦੌਰਾਨ ਡੀ.ਸੀ ਅਤੇ ਆਈ.ਜੀ ਬਾਰਡਰ ਜੋਨ ਅੰਮ੍ਰਿਤਸਰ ਨੇ ਗਰੁੱਪ ਨੂੰ ਸਰਹੱਦੀ ਇਲਾਕਿਆਂ ਵਿੱਰ ਰਹਿ ਰਹੇ ਲੋਕਾਂ ਨੂੰ ਪੜਾਈ, ਮੈਡੀਕਲ ਅਤੇ ਖੇਤੀਬਾੜੀ ਆਦਿ ਸਬੰਧੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਦੱਸਿਆ।ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਕਿਹਾ ਕਿ ਗੁਰੂ ਕੀ ਨਗਰੀ ਹੋਣ ਕਾਰਨ ਦੇਸ਼ ਵਿਦੇਸ਼ਾਂ ਤੋਂ ਰੋਜਾਨਾਂ ਲੱਖਾ ਸਰਧਾਲੂ ਅਤੇ ਵੀ.ਵੀ.ਆਈ.ਪੀ਼ ਸਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹਨ।ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ਿਆਂ `ਤੇ ਲਗਾਮ ਲਗਾਈ ਗਈ ਹੈ ਅਤੇ ਨਸ਼ਾਂ ਵੇਚਣ ਵਾਲਿਆ ਉਪਰ ਸਖ਼ਤੀ ਨਾਲ ਕਾਰਵਾਈ ਕੀਤੀ ਗਈ ਹੈ। ਜੋ ਨਸ਼ਾ ਕਰਨ ਦੇ ਆਦੀ ਸਨ ਉਨਾਂ ਨੂੰ, ਉਹਨਾਂ ਦੇ ਮਾਤਾ-ਪਿਤਾ ਦੀ ਸਹਾਇਤਾ ਨਾਲ ਨਸ਼ਾ ਛੁਡਾਉ ਸੈਂਟਰਾ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ, ਕਿਉਂਕਿ ਮਾਰੂ ਨਸ਼ਿਆਂ ਦਾ ਮੁਕੰਮਲ ਤਿਆਗ ਹੀ ਇਸ ਦਾ ਸਥਾਈ ਹੱਲ ਹੈ।
ਨੈਸ਼ਨਲ ਡਿਫੈਸ ਕਾਲਜ਼ ਵਲੋਂ ਆਏ ਅਫਸਰਾਂ ਵਲੋਂ ਅੰਮ੍ਰਿਤਸਰ ਦੇ ਹਲਾਤਾਂ ਬਾਰੇ ਸਵਾਲ ਕੀਤੇ ਗਏ, ਜਿੰਨਾਂ ਦੇ ਜਵਾਬ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਬੜੇ ਸੁਚੱਜ਼ੇ ਢੰਗ ਨਾਲ ਦਿੱਤੇ ਗਏ।ਅੰਤ ਵਿੱਚ ਕਮਿਸ਼ਨਰ ਪੁਲਿਸ ਵਲੋਂ ਪ੍ਰਸ਼ਾਸ਼ਨ ਅਤੇ ਆਏ ਹੋਏ ਪ੍ਰਤੀਨੀਧੀਆਂ ਦਾ ਧੰਨਵਾਦ ਕੀਤਾ ਗਿਆ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media