Tuesday, November 24, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਹੋਸਟਲ ਵਲੋਂ ਬਸੰਤ ਪੰਚਮੀ ਤਿਉਹਾਰ ਦਾ ਆਯੋਜਨ

ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਹੋਸਟਲ `ਚ ਬਸੰਤ ਪੰਚਮੀ ਦੇ ਤਿਉਹਾਰ ਮੌਕੇ PPN0302201813ਸੰਧਿਆਕਾਲੀਨ ਹਵਨ ਦਾ ਆਯੋਜਨ ਕੀਤਾ ਗਿਆ।ਇਸ ਅਵਸਰ `ਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ  ਸ਼ੁੱਭਕਾਮਨਾਵਾਂ ਦਿੱਤੀਆਂ।ਬਸੰਤ ਪੰਚਮੀ ਦਾ ਮਹੱਤਵ ਦੱਸਦਿਆਂ ਉਨ੍ਹਾਂ ਨੇ ਮਾਂ ਸਰਸਵਤੀ ਦੀ ਅਰਾਧਨਾ ਕਰਨ ਲਈ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ।ਉਨ੍ਹਾਂ ਹੋਰ ਕਿਹਾ ਕਿ ਮਾਂ ਸਰਸਵਤੀ ਦੀ ਸੱਚੀ ਸੇਵਾ ਇਹੋ ਹੀ ਹੈ ਕਿ ਵਿਦਿਆਰਥੀ ਵਿਦਿਆ ਦਾ ਸਨਮਾਨ ਕਰਨ, ਇਸ ਦੇ ਮਹੱਤਵ ਨੂੰ ਸਮਝਣ, ਸ਼ਖਤ ਮਿਹਨਤ ਕਰਨ ਅਤੇ ਜੀਵਨ `ਚ ਸਫ਼ਲ ਹੋਣ।ਇਸ ਮੌਕੇ ਉਤੇ ਆਰੀਆ ਯੁਵਤੀ ਸਭਾ ਦੇ ਮੈਂਬਰ, ਹੋਸਟਲ ਵਾਰਡਨ, ਅਤੇ ਹੋਰ ਅਧਿਆਪਕਾਂ ਸਮੇਤ ਹੋਸਟਲ ਵਿਦਿਆਰਥਣਾਂ ਹਾਜਰ ਸਨ।ਅੰਤ `ਚ ਪ੍ਰਸ਼ਾਦ ਵੀ ਵਰਤਾੲਤਆ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply