Thursday, March 26, 2026

ਐਵਰਗਰੀਨ ਮਾਡਰਨ ਸਕੂਲ ਵਲੋਂ ਹੋਣਹਾਰ ਵਿਦਿਆਰਥੀ ਮੈਡਲਾਂ ਨਾਲ ਸਨਮਾਨਿਤ

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਅਮਨ ਸੰਧੂ) – ਸਥਾਨਕ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਦੇ ਹੋਣਹਾਰ PPN1702201815ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।ਚੇਅਰਮੈਨ ਤਰਸੇਮ ਸ਼ਰਮਾ ਅਨੁਸਾਰ ਪ੍ਰਿੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਗੀਤਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਸਲਾਨਾ ਸਮਾਗਮ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ 75 ਵਿਦਿਆਰਥੀਆਂ ਨੇ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਅਤੇ ਲਗਨ ਨਾਲ ਡਾਂਸ, ਕੋਰਿਓਗ੍ਰਾਫੀ, ਗਿੱਧਾ, ਭੰਗੜਾ ਅਤੇ ਨਾਟਕ ਆਦਿ ਵਿੱਚ ਬੇਹਤਰੀਨ ਕਲਾ ਦਾ ਪ੍ਰਦਰਸ਼ਨ ਕਰ ਕੇ ਹਾਜ਼ਰੀਨ ਦਾ ਮਨ ਮੋਹ ਕੇ ਖੂਬ ਵਾਹ ਵਾਹ ਖੱਟੀ ਸੀ।
ਇਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਚੇਅਰਮੈਨ ਤਰਸੇਮ ਸ਼ਰਮਾ, ਪਿ੍ਰੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪਿ੍ਰੰਸੀਪਲ ਗੀਤਾ ਸ਼ਰਮਾ ਵਲੋਂ ਮੈਡਲ ਦੇ ਕੇ ਨਿਵਾਜ਼ਿਆ ਗਿਆ।ਇਸ ਮੌਕੇ ਅਧਿਆਪਕਾ ਅਨੂੰ, ਸਿਵਾਨੀ, ਜੀਨਤ ਪ੍ਰਵੀਨ ਅਤੇ ਸੁਨੈਨਾਂ ਵੀ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply