ਚੌਂਕ ਮਹਿਤਾ, 18 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਨ) – ਮਹਿਤਾ ਚੌਕ ਪੁਲੀਸ ਥਾਣੇ ਦੇ ਨਵ-ਨਿਯੁੱਕਤ ਥਾਣਾ ਮੁਖੀ ਅਮਨਦੀਪ
ਸਿੰਘ ਨੇ ਥਾਣੇ ਦਾ ਚਾਰਜ ਸੰਭਾਲਣ ਤੋਂ ਬਾਅਦ ਇਲਾਕੇ ਦੇ ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਅਪਣੀ ਪਲੇਠੀ ਮੀਟਿੰਗ ਕੀਤੀ।ਉਹਨਾਂ ਨੇ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਅਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਤਾ ਅਤੇ ਕਿਹਾ ਕਿ ਸ਼ਰੀਫ ਨਾਗਰਿਕਾਂ ਦਾ ਉਹਨਾਂ ਦੇ ਦਫਤਰ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ, ਪਰ ਨਸ਼ੇ ਦੇ ਸੁਦਾਗਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ।ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਤਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਏ ਐਸ ਆਈ ਪਰਸ਼ੋਤਮ ਲਾਲ ਇੰਚਾਰਜ ਬੁੱਟਰ ਚੌਕੀ, ਕਸ਼ਮੀਰ ਸਿੰਘ ਕਾਲਾ ਸਾਬਕਾ ਸਰਪੰਚ ਮਹਿਤਾ, ਸੁੱਖ ਰੰਧਾਵਾ, ਮਾਸਟਰ ਸੁਖਦੇਵ ਸਿੰਘ ਜਲਾਲ ਉਸਮਾ, ਗੁਰਮੇਜ਼ ਸਿੰਘ ਬੁੱਟਰ, ਬਲਜਿੰਦਰ ਸਿੰਘ ਹੈਪੀ, ਅਜੀਤ ਸਿੰਘ ਪ੍ਰਧਾਨ, ਬੀਬੀ ਲੱਖਵਿੰਦਰ ਕੌਰ ਕੁਹਾਟ ਵਿੰਡ, ਇੰਦਰਜੀਤ ਸਿੰਘ ਕਾਕੂ, ਮਨਦੀਪ ਸਿੰਘ ਸੋਨਾ ਖੱਬੇ ਰਾਜਪੂਤਾਂ, ਚਰਨ ਸਿੰਘ ਮਹਿਸਮ ਪੁਰ, ਮਾਸਟਰ ਗੁਰਪ੍ਰੀਤ ਸਿੰਘ, ਰਵੀ ਦਬੁਰਜੀ, ਗੁਰਭਿੰਦਰ ਸਿੰਘ, ਕੰਵਲਜੀਤ ਸਿੰਘ, ਲਖਬੀਰ ਸਿੰਘ ਚੂੰਗ, ਮੱਸਾ ਸਿੰਘ, ਕਾਮਰੇਡ ਗੁਰਮੀਤ ਸਿੰਘ ਅਤੇ ਹੋਰ ਬਹੁਤ ਸਾਰੇ ਮੋਹਤਬਰ ਵਿਅਕਤੀ ਮੌਜ਼ੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media