Friday, March 13, 2026

ਨਵੇਂ ਥਾਣਾ ਮੁਖੀ ਨੇ ਇਲਾਕੇ ਦੇ ਮੋਹਤਬਰਾਂ ਨਾਲ ਕੀਤੀ ਮੀਟਿੰਗ

ਚੌਂਕ ਮਹਿਤਾ, 18 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਨ) – ਮਹਿਤਾ ਚੌਕ ਪੁਲੀਸ ਥਾਣੇ ਦੇ ਨਵ-ਨਿਯੁੱਕਤ ਥਾਣਾ ਮੁਖੀ ਅਮਨਦੀਪ PPN1802201807ਸਿੰਘ ਨੇ ਥਾਣੇ ਦਾ ਚਾਰਜ ਸੰਭਾਲਣ ਤੋਂ ਬਾਅਦ ਇਲਾਕੇ ਦੇ ਸਰਪੰਚਾਂ ਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਅਪਣੀ ਪਲੇਠੀ ਮੀਟਿੰਗ ਕੀਤੀ।ਉਹਨਾਂ ਨੇ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਸੁਣਨ ਤੋਂ ਬਾਅਦ ਅਪਣੇ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਤਾ ਅਤੇ ਕਿਹਾ ਕਿ ਸ਼ਰੀਫ ਨਾਗਰਿਕਾਂ ਦਾ ਉਹਨਾਂ ਦੇ ਦਫਤਰ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ, ਪਰ ਨਸ਼ੇ ਦੇ ਸੁਦਾਗਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਨਾਲ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ।ਉਹਨਾਂ ਨੇ ਸਮੂਹ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਤਾ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਏ ਐਸ ਆਈ ਪਰਸ਼ੋਤਮ ਲਾਲ ਇੰਚਾਰਜ ਬੁੱਟਰ ਚੌਕੀ, ਕਸ਼ਮੀਰ ਸਿੰਘ ਕਾਲਾ ਸਾਬਕਾ ਸਰਪੰਚ ਮਹਿਤਾ, ਸੁੱਖ ਰੰਧਾਵਾ, ਮਾਸਟਰ ਸੁਖਦੇਵ ਸਿੰਘ ਜਲਾਲ ਉਸਮਾ, ਗੁਰਮੇਜ਼ ਸਿੰਘ ਬੁੱਟਰ, ਬਲਜਿੰਦਰ ਸਿੰਘ ਹੈਪੀ, ਅਜੀਤ ਸਿੰਘ ਪ੍ਰਧਾਨ, ਬੀਬੀ ਲੱਖਵਿੰਦਰ ਕੌਰ ਕੁਹਾਟ ਵਿੰਡ, ਇੰਦਰਜੀਤ ਸਿੰਘ ਕਾਕੂ, ਮਨਦੀਪ ਸਿੰਘ ਸੋਨਾ ਖੱਬੇ ਰਾਜਪੂਤਾਂ, ਚਰਨ ਸਿੰਘ ਮਹਿਸਮ ਪੁਰ, ਮਾਸਟਰ ਗੁਰਪ੍ਰੀਤ ਸਿੰਘ, ਰਵੀ ਦਬੁਰਜੀ, ਗੁਰਭਿੰਦਰ ਸਿੰਘ, ਕੰਵਲਜੀਤ ਸਿੰਘ, ਲਖਬੀਰ ਸਿੰਘ ਚੂੰਗ, ਮੱਸਾ ਸਿੰਘ, ਕਾਮਰੇਡ ਗੁਰਮੀਤ ਸਿੰਘ ਅਤੇ ਹੋਰ ਬਹੁਤ ਸਾਰੇ ਮੋਹਤਬਰ ਵਿਅਕਤੀ ਮੌਜ਼ੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply