Tuesday, September 29, 2026

ਪਿੰਡ ਖੱਬੇਰਾਜਪੂਤਾਂ ਵਿਖੇ ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ਨੌਜਵਾਨ ਪਹਿਲ ਖੇਡਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ- ਮਨਦੀਪ ਸੋਨਾ
ਚੌਂਕ ਮਹਿਤਾ, 18 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਨ) – ਪਿੰਡ ਖੱਬੇ ਰਾਜਪੂਤਾਂ ਵਿਖੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ PPN1802201806ਬੰਡਾਲਾ ਦੇ ਵੱਡੇ ਸਹਿਯੋਗ ਸਦਕਾ ਨੌਜਵਾਨ ਆਗੂ ਮਨਦੀਪ ਸਿੰਘ ਸੋਨਾ, ਕੰਵਲਜੀਤ ਸਿੰਘ ਕੇ.ਵੀ, ਜੁਗਰਾਜ ਸਿੰਘ ਜੋਗਾ, ਕੁਲਵਿੰਦਰ ਸਿੰਘ ਰੰਧਾਵਾ ਤੇ ਬਲਵਿੰਦਰ ਸਿੰਘ ਭਿੰਦਾ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਬਚਾਉਣ ਤੇ ਖੇਡਾਂ ਪ੍ਰਤੀ ੳੇੁਤਸ਼ਾਹਿਤ ਕਰਨ ਦੇ ਮਨੋਰਥ ਤਹਿਤ ਖਾਲਸਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡੀਆ ਗਈਆਂ।ਇਸ ਮੌਕੇ ਨੌਜਵਾਨ ਆਗੂ ਮਨਦੀਪ ਸਿੰਘ ਸੋਨਾ ਨੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਅਤੇ ਨੌਜਵਾਨਾਂ ਦੇ ਸਰਵ ਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ, ਕਿਉਂਕਿ ਖੇਡਾਂ ਹੀ ਇਨਸਾਨ ਨੂੰ ਸਹੀ ਸੇਧ ਦਿੰਦਿਆ ਹਨ ਤੇ ਨਸ਼ਿਆਂ ਵਰਗੀ ਲਾਹਨਤ ਤੋਂ ਬਚਾ ਕੇ ਨਿਰੋਗ ਜ਼ਿੰਦਗੀ ਜਿਉਣ ਦਾ ਚਾਅ ਪੈਦਾ ਕਰਦੀਆ ਹਨ।ਇਸ ਮੌਕੇ ਕਲੱਬ ਪ੍ਰਧਾਨ ਹਰਧੰਨਵੰਤ ਸਿੰਘ, ਕਾਰਜ਼ਕਾਰੀ ਪ੍ਰਧਾਨ ਜੋਬਨਪ੍ਰੀਤ ਸਿੰਘ, ਬਿਕਰਮਜੀਤ ਸਿੰਘ ਰੰਧਾਵਾ, ਗੁਰਅੰਮ੍ਰਿਤਪਾਲ ਸਿੰਘ, ਲਾਡੀ ਰੰਧਾਵਾ, ਰਾਜਵਿੰਦਰ ਸਿੰਘ ਬੱਲ, ਰਾਜਨ ਰੰਧਾਵਾ, ਮਨਜੀਤ ਸਿੰਘ, ਚਰਨਜੀਤ ਸਿੰਘ, ਅਮਨਦੀਪ ਸਿੰਘ, ਮੰਗਲਜੀਤ ਸਿੰਘ ਆਦਿ ਕਲੱਬ ਮੈਂਬਰਾਂ ਤੋਂ ਇਲਾਵਾ ਮਲਕੀਤ ਸਿੰਘ, ਮੋਹਨ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ ਰੰਧਾਵਾ, ਜਰਮਨਜੀਤ ਸਿੰਘ, ਹਰੀ ਸਿੰਘ, ਮਾ. ਸੁਖਵਿੰਦਰ ਸਿੰਘ, ਜਥੇ. ਪਰਮਜੀਤ ਸਿੰਘ, ਹਰਜਿੰਦਰ ਸਿੰਘ ਹਰੀ, ਲੱਖਾ ਮਹਿਤੀਆ, ਸਰਬਜੀਤ ਸਿੰਘ, ਵਿੱਕੀ ਮਹਿਤੀਆ, ਸੁੱਖ ਵਿਰਕ ਤੇ ਰਵੀ ਰੰਧਾਵਾ ਆਦਿ ਮੋਹਤਬਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply