ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਦੀ ਹੰੁਦੀ ਦੁਰਦਸ਼ਾ ਵੇਖ ਕੇ ਹਰ ਪੰਜਾਬੀ
ਹਿਤੈਸ਼ੀ ਦਾ ਮਨ ਬਹੁਤ ਦੁੱਖੀ ਹੰੁਦਾ ਹੋਵੇਗਾ।ਪੰਜਾਬੀ ਬੋਲੀ ਸੰਸਾਰ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਵਾਂ ਵਿੱਚੋਂ ਅਮੀਰ ਵਿਰਸਾ ਦੀ ਮਾਲਕ ਹੈ।ਪਰ ਅਫਸੋਸ ਹੈ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਪਾਸਾ ਵੱਟੀ ਜਾ ਰਹੇ ਹਾਂ।ਅਸਲ ਵਿੱਚ ਪੰਜਾਬੀ ਤੋਂ ਮੰੂਹ ਮੋੜਣਾਂ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ।ਗੁਲਾਮ ਲੋਕ ਅਜ਼ਾਦ ਕੌਮਾਂ ਦਾ ਪ੍ਰਭਾਵ ਸਹਿਜੇ ਹੀ ਕਬੂਲ ਲੈਂਦੇ ਹਨ, ਜਦੋਂ ਮਨੁੱਖ ਮਾਨਸਿਕ ਤੌਰ ’ਤੇ ਗੁਲਾਮ ਹੋ ਜਾਵੇ।ਉਸ ਸਮੇਂ ਉਹ ਆਪਣੀ ਮਾਂ ਬੋਲੀ, ਸਭਿਆਚਾਰ ਇਥੋਂ ਤੱਕ ਕਿ ਆਪਣੇ ਪ੍ਰੀਵਾਰ ਨਾਲ ਵੀ ਨਿਆ ਨਹੀਂ ਕਰ ਸਕਦਾ।ਮਾਂ ਬੋਲੀ ਦਾ ਅਰਥ ਵੀ ਇਹ ਹੈ ਜੋ ਭਾਸ਼ਾ ਬੱਚੇ ਨੇ ਆਪਣੇ ਜਨਮਦਾਤਾ ਤੋਂ ਗ੍ਰਹਿਣ ਕੀਤੀ ਹੋਵੇ।
ਸਾਡੇ ਸਾਰੇ ਪੰਜਾਬੀਆਂ ਦਾ ਫ਼ਰਜ ਬਣਦਾ ਹੈ ਅਸੀਂ ਪੰਜਾਬੀਅਤਾ ਹੋਣ ਦਾ ਸਬੂਤ ਦੇਈਏ।ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜੀਏ ਤਾਂ ਕਿ ਅਸੀ ਆਪਣੀ ਮਾਂ ਬੋਲੀ ਜਰੀਏ ਦੁਨੀਆਂ ਵਿੱਚ ਸਤਿਕਾਰ ਹਾਸਲ ਕਰ ਸਕੀਏ। ਦੁਨੀਆ ਵਿੱਚ ਜੇ ਕਿਸੇ ਦੇਸ਼ ਜਾਂ ਖਿਤੇ ਨੇ ਤਰੱਕੀ ਦੀਆਂ ਮੰਜਿਲਾਂ ਨੂੰ ਛੋਹਿਆ ਤਾਂ ਉਨ੍ਹਾਂ ਨੇ ਆਪਣੀ ਮਾਂ ਬੋਲੀ ਰਾਹੀਂ ਹੀ ਕੀਤਾ ਹੈ।1966 ਵਿੱਚ ਬਣੇ ਪੰਜਾਬੀ ਸੂਬੇ ਦੀ ਮਾਤਭਾਸ਼ਾ ਪੰਜਾਬੀ ਨੂੰ ਸਰਕਾਰ ਇਮਾਨਦਾਰੀ ਨਾਲ ਲਾਗੂ ਕਰੇ। ਸਕੂਲਾਂ,ਕਾਲਜਾਂ ‘ਚ ਯੋਗ ਪੰਜਾਬੀ ਪੜ੍ਹਾਈਂ ਦਾ ਪ੍ਰਬੰਧ ਕਰਨਾ ਵੀ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media