Monday, July 6, 2026

ਪੰਜਵੀਂ ਆਲ ਇੰਡੀਆ ਕਾਨਫ਼ਰੰਸ ਆਫ ਲਿੰਗੁਇਸਟਿਕਸ ਐਂਡ ਫੋਕਲੋਰ ਕਾਨਫ਼ਰੰਸ ਦਾ ਆਯੋਜਨ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਦੋ PPN2302201807ਰੋਜ਼ਾ `ਪੰਜਵੀਂ ਆਲ ਇੰਡੀਆ ਕਾਨਫ਼ਰੰਸ ਆਫ ਲਿੰਗੁਇਸਟਿਕਸ ਐਂਡ ਫੋਕਲੋਰ` ਕਾਨਫ਼ਰੰਸ ਆਯੋਜਿਤ ਕੀਤੀ ਗਈ।ਜਿਸ ਦਾ ਉਦਘਾਟਨ ਸਾਬਕਾ ਜਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤਾ ਅਤੇ ਇਸ ਸਮਾਗਮ ਵਿਚ ਡਾ. ਸੁਖਦੇਵ ਸਿੰਘ ਖਾਹਰਾ ਮੁੱਖ ਭਾਸ਼ਣ ਕਰਤਾ ਵਜੋਂ ਸ਼ਾਮਿਲ ਹੋਏ ਅਤੇ ਡਾ. ਜਗਬੀਰ ਸਿੰਘ ਦਿੱਲੀ ਯੂਨੀਵਰਸਿਟੀ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ ।
ਕਾਨਫ਼ਰੰਸ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਵੱਲੋਂ ਜਿੱਥੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਗਿਆ ਉੱਥੇ ਨਾਲ ਹੀ ਵਿਭਾਗ ਦੀ ਵਰਤਮਾਨ ਸਥਿਤੀ ਅਤੇ ਗਤੀਵਿਧੀਆਂ ਤੋਂ ਵੀ ਜਾਣੂ ਕਰਵਾਇਆ। ਇਸ ਸਮਾਗਮ ਵਿਚ ਲੋਕਧਾਰਾ ਸ਼ਾਸਤਰੀ ਡਾ. ਭੁਪਿੰਦਰ ਸਿੰਘ ਖਹਿਰਾ (ਪ੍ਰਧਾਨ ਪੀ.ਐਲ.ਏ., ਪਟਿਆਲਾ) ਨੇ ਕਾਨਫ਼ਰੰਸ ਬਾਰੇ ਜਾਣਕਾਰੀ ਦਿੱਤੀ।ਭਾਈ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਉਦਘਾਟਨੀ ਸ਼ਬਦਾਂ ਰਾਹੀਂ ਜਿੱਥੇ ਕਾਨਫ਼ਰੰਸ ਦੀ ਸਫਲਤਾ ਦੇ ਲਈ ਸ਼ੁਭ ਇਛਾਵਾਂ ਦਿੱਤੀਆਂ ਉੱਥੇ ਨਾਲ ਹੀ ਗੁਰੂ ਨਾਨਕ ਰਚਿਤ `ਪੱਟੀ` ਦੇ ਪ੍ਰਸੰਗ ਵਿਚ ਗੁਰਮੁਖੀ ਦੀ ਸਰੰਚਨਿਕ ਮਹੱਤਤਾ ਨੂੰਉਜਾਗਰ ਕੀਤਾ।ਡਾ. ਸੁਖਦੇਵ ਸਿੰਘ ਖਾਹਰਾ, ਸਾਬਕਾ ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੁੰਜੀਵਤ ਭਾਸ਼ਣ ਰਾਹੀਂ ਭਾਸ਼ਾ ਤੇ ਲੋਕਧਾਰਾ ਨੂੰ ਅੰਤਰ ਸੰਬੰਧਿਤ ਅਨੁਸ਼ਾਸਨ ਮੰਨਦਿਆਂ ਇਸ ਉੱਪਰ ਵਿਸ਼ਵੀਕਰਨ ਦੇ ਪਏ ਪ੍ਰਭਾਵਾਂ ਤੋਂ ਜਾਣੂ ਕਰਵਾਇਆ।ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਜਗਬੀਰ ਸਿੰਘ  ਨੇ ਪੰਜਾਬੀ ਜ਼ੁਬਾਨ ਦੇ ਬਦਲ ਰਹੇ ਢਾਂਚੇ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ। ਇਸ ਸਮੁੱਚੇ ਸੈਸ਼ਨ ਦੀ ਸਮਾਪਤੀ ਡਾ. ਮਨਜਿੰਦਰ ਸਿੰਘ, ਅਸਿਸਟੈਂਟ ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧੰਨਵਾਦੀ ਸ਼ਬਦਾਂ ਨਾਲ ਕੀਤੀ ਗਈ।ਮੰਚ ਸੰਚਾਲਨ ਕਾਨਫ਼ਰੰਸ ਦੇ ਪ੍ਰਬੰਧਕੀ ਸਕੱਤਰ  ਡਾ. ਦਰਿਆ ਦੁਆਰਾ ਕੀਤਾ ਗਿਆ ।
ਇਸ ਕਾਨਫ਼ਰੰਸ ਦੇ ਪਹਿਲੇ ਦਿਨ ਵਿਚ ਚੱਲੇ ਵੱਖ-ਵੱਖ ਸੈਸ਼ਨਾਂ ਵਿਚ ਵੱਖ-ਵੱਖ ਮਾਹਿਰਾਂ ਵਲੋਂ ਪਰਚੇ ਪੜ੍ਹੇ ਗਏ ਜਿਨ੍ਹਾਂ ਵਿਚ ਡਾ. ਮੋਹਨ ਤਿਆਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਰਵਿੰਦਰ ਸਿੰਘ ਦਿੱਲੀ ਯੂਨੀਵਰਸਿਟੀ, ਡਾ. ਸੁਸ਼ੀਲ ਸ਼ਰਮਾ ਜੰਮੂ ਯੂਨੀਵਰਸਿਟੀ, ਡਾ. ਪਰਵੀਨ ਕੁਮਾਰ ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ, ਡਾ. ਮਨਜਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਬਲਜੀਤ ਕੌਰ ਰਿਆੜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਤਜਿੰਦਰ ਸਿੰਘ, ਜੀ.ਪੀ.ਸੀ ਕਾਲਜ ਅਲੌੜ ਖੰਨਾ, ਡਾ. ਮੇਜਰ ਸਿੰਘ, ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ, ਡਾ. ਗੁਰਪ੍ਰੀਤ ਕੌਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਡਾ. ਗੁਰਜੰਟ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਨਵੀਨ ਕੁਮਾਰ, ਖ਼ਾਲਸਾ ਕਾਲਜ ਟੈਕਨਾਲੋਜੀ ਐਂਡ ਬਿਜਨਸ ਸਟੱਡੀਜ਼ ਮੁਹਾਲੀ, ਡਾ. ਅਮਰਜੀਤ ਸਿੰਘ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਡਾ. ਰੁਪਿੰਦਰਜੀਤ ਗਿੱਲ ਆਰੀਆ ਕਾਲਜ ਪਠਾਨਕੋਟ, ਡਾ. ਬਲਵੰਤ ਸਿੰਘ ਸੰਧੂ ਗੁਰੂ ਕਾਸ਼ੀ ਯੂਨੀਵਰਸਿਟੀ, ਡਾ. ਆਤਮਾ ਸਿੰਘ ਗਿੱਲ ਖ਼ਾਲਸਾ ਕਾਲਜ ਸਤਲਾਣੀ ਸਾਹਿਬ, ਹਰਪ੍ਰੀਤ ਸਿੰਘ ਗੁਰੂ ਨਾਨਕ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਰਜੀਆ ਅਤੇ ਡਾ. ਜਸਬੀਰ ਕੌਰ ਗੌਰਮਿੰਟ ਕਾਲਜ ਕਰਮਸਰ ਰਾੜ੍ਹਾ ਸਾਹਿਬ ਸ਼ਾਮਿਲ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply