Monday, December 23, 2024

ਸਿਖਿਆ ਤੇ ਖੋਜ ਦੇ ਪੱਧਰ ਨੂੰ ਹੋਰ ਉੱਚਾ ਚੱਕਣ ਲਈ ਅਧਿਆਪਕ ਤੇ ਪ੍ਰਸਾਸ਼ਨ ਮਿਲ ਕੇ ਕੰਮ ਕਰਨ – ਡੀਨ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਨੁੱਖੀ ਸਰੋਤ PPN2302201806ਵਿਕਾਸ ਕੇਂਦਰ ਵਿਖੇ “ਅਕਾਦਮਿਕ ਪ੍ਰਸ਼ਾਸਕਾਂ ਲਈ 2-ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ 31 ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਭਵਿੱਖ ਵਿਚ ਬਣਨ ਵਾਲੇ ਮੁਖੀ ਇਸ ਵਿਚ ਸ਼ਾਮਲ ਹੋਏ।
ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਪ੍ਰੋ. ਸਿੰਘ ਨੇ ਯੂਨੀਵਰਸਿਟੀ ਵਿੱਚ ਸਿੱਖਿਆ ਅਤੇ ਖੋਜ ਦੇ ਪੱਧਰ ਨੂੰ ਉਚਾ ਚੁੱਕਣ ਲਈ ਅਕਾਦਮਿਕ ਪ੍ਰਸ਼ਾਸਕਾਂ ਨੂੰ ਮਿਲ ਜੁਲ ਕੇ ਕਾਰਜ ਲਈ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਉਨਾਂ੍ਹ ਦਾ ਕਾਰਜ ਪ੍ਰਸ਼ਾਸ਼ਨ ਨੂੰ ਸੁਚਾਰੂ ਰੂਪ ਵਿਚ ਚਲਾਉਣਾ ਹੀ ਨਹੀਂ ਸਗੋਂ ਸਮਾਜਿਕ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਠਕ੍ਰਮ ਨੂੰ ਤਿਆਰ ਕਰਨ ਅਤੇ ਲੋੜੀਂਦੀਆਂ ਤਬਦੀਲੀਆਂ ਕਰਨਾ ਸ਼ਾਮਿਲ ਹੈ।
ਵਿਸ਼ਵ ਪੱਧਰੀ ਯੂਨੀਵਰਸਿਟੀਆਂ ਅਤੇ ਭਾਰਤ ਦੀਆਂ ਯੂਨੀਵਰਸਿਟੀਆਂ ਵਿਚਕਾਰ ਵਧ ਰਹੇ ਪਾੜੇ ਦੇ ਬਾਰੇ ਵਿੱਚ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਜਿੰਨੀ ਜਲਦੀ ਹੋ ਸਕੇ ਇਸ ਅੰਤਰ ਨੂੰ ਪੂਰਾ ਕਰਨ ਲਈ ਉੱਚ ਸਿਖਿਆ ਦੇ ਖੇਤਰ ਵਿੱਚ ਉਪਰਾਲੇ ਅਤੇ ਲੋੜੀਂਦੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਬੀਤੇ ਦਿਨੀ ਯੂਨੀਵਰਸਿਟੀ ਨੂੰ ਕੈਟਾਗਿਰੀ ਵਨ ਦਾ ਦਰਜਾ ਦਿੱਤੇ ਜਾਣ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਅਸੀਂ ਇਸ ਮਾਣ ਨੂੰ ਬਰਕਰਾਰ ਰੱਖਣ ਲਈ ਹੋਰ ਮਿਹਨਤ ਕਰੀਏ।
ਪ੍ਰੋ. ਕਰਨਜੀਤ ਸਿੰਘ ਕਾਹਲੋਂ, ਯੂਨੀਵਰਸਿਟੀ ਦੇ ਰਜਿਸਟਰਾਰ; ਪ੍ਰੋ. ਮਨੋਜ ਕੁਮਾਰ, ਪ੍ਰੋ. ਇੰਚਾਰਜ ਪ੍ਰੀਖਿਆਵਾਂ; ਪ੍ਰੋ. ਨਰਪਿੰਦਰ ਸਿੰਘ, ਡਾਇਰੈਕਟਰ ਖੋਜ ਨੇ ਇਸ ਕੋਰਸ ਦੌਰਾਨ ਰਿਸੋਰਸ ਪਰਸਨ ਵਜੋਂ ਹਿੱਸਾ ਲਿਆ।ਉਨ੍ਹਾਂ ਬਿਹਤਰ ਤਾਲਮੇਲ ਕਰਨ ਲਈ ਵਿਚਾਰ ਚਰਚਾ ਵੀ ਕੀਤੀ।

      ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਐਸ.ਐਸ ਬਹਿਲ, ਡੀਨ, ਵਿਦਿਆਰਥੀ ਭਲਾਈ ਨੇ ਕੀਤੀ।ਆਪਣੇ ਸੰਬੋਧਨ ਵਿਚ ਪ੍ਰੋ. ਬਹਿਲ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੇ ਹੋਰ ਵਧੇਰੇ ਅਨੁਕੂਲ ਬਣਾਉਣ `ਤੇ ਜ਼ੋਰ ਦਿੱਤਾ ਕਿਉਂਕਿ ਇਹ ਵਿਦਿਆਰਥੀ ਹੀ ਯੂਨੀਵਰਸਿਟੀ ਦਾ ਅਕਸ ਵਿਸ਼ਵ ਪੱਧਰ ‘ਤੇ ਲੈ ਕੇ ਜਾਂਦੇ ਹਨ।ਪ੍ਰੋਫੈਸਰ ਰੇਨੂੰ ਭਾਰਦਵਾਜ, ਡਾਇਰੈਕਟਰ ਆਈ.ਕਿਉ.ਏ.ਸੀ ਸੈਲ ਅਤੇ ਵਰਕਸ਼ਾਪ ਦੇ ਡਿਪਟੀ ਕੋਆਰਡੀਨੇਟਰ ਨੇ ਵਰਕਸ਼ਾਪ ਦੀਆਂ ਬਾਰੇ ਜਾਣਕਾਰੀ ਦਿੱਤੀ।ਕੇਂਦਰ ਦੇ ਡਾਇਰੈਕਟਰ ਪ੍ਰੋ. ਜਤਿੰਦਰ ਸਿੰਘ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਕੋਰਸ ਦੇ ਟੀਚਿਆਂ ਅਤੇ ਉਦੇਸ਼ਾਂ ਨੂੰ ਸਾਂਝਾ ਕੀਤਾ।ਅੰਤ ਵਿੱਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply