Saturday, April 18, 2026

ਪੰਜਾਬੀ ਮਾਤ ਭਾਸ਼ਾ ਦੇ ਹੱਕ `ਚ ਲੇਖਕ ਭਾਈਚਾਰੇ ਨੇ ਸਮੂਹਿਕ ਰੂਪ `ਚ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦੁਨੀਆ ਭਰ `ਚ ਖੇਤਰੀ ਭਾਸ਼ਾਵਾਂ ਦੇ ਦਿਨ ਵਜੋਂ ਮਨਾਏ ਜਾਂਦੇ ਕੌਮਾਂਤਰੀ PPN2302201812ਮਾਂ ਬੋਲੀ ਦਿਵਸ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਪੰਜਾਬੀ ਮਾਤ ਭਾਸ਼ਾ ਦੇ ਹੱਕ ਵਿੱਚ ਯਾਦ ਪੱਤਰ ਜਿਲ੍ਹਾ ਪ੍ਰਸ਼ਾਸ਼ਨ ਨੂੰ ਲਿਖਤੀ ਰੂਪ ਵਿੱਚ ਸਥਾਨਕ ਲੇਖਕ ਭਾਈਚਾਰੇ ਵੱਲੋਂ ਸਮੂਹਿਕ ਰੂਪ ਵਿੱਚ ਸੌਂਪਿਆ ਗਿਆ।
ਇਸ ਤੋਂ ਪਹਿਲਾਂ ਕਾਮਰੇਡ ਸੋਹਨ ਸਿੰਘ ਜੋਸ਼ ਜਿਲ੍ਹਾ ਲਾਇਬਰੇਰੀ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ ਅਤੇ ਸ਼ਾਇਰ ਨਿਰਮਲ ਅਰਪਨ ਦੀ ਅਗਵਾਈ `ਚ ਹਾਜ਼ਰ ਵਿਦਵਾਨਾਂ ਨੇ ਸਾਂਝੀ ਰਾਏ ਉਸਾਰੀ ਕਿ ਮਾਤ ਭਾਸ਼ਾ ਦਿਵਸ ਦੇ ਦਿਨਾਂ `ਚ ਕੇਵਲ ਬਿਆਨਬਾਜੀ ਤੇ ਫੋਕੀ ਸ਼ੋਹਰਤ ਹਾਸਲ ਕਰਨ `ਚ ਲੱਗੀ ਦੌੜ ਦੀ ਬਜਾਏ ਪੰਜਾਬੀ ਭਾਸ਼ਾ ਦੀ ਅਜੋਕੀ ਸਥਿਤੀ ਨੂੰ ਸਮਝਦਿਆਂ ਇਸ ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਤ ਭਾਸ਼ਾ ਨੂੰ ਰੁਜ਼ਗਾਰ ਮੁਖੀ ਬਨਾਉਣ ਅਤੇ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰੀ, ਕਾਨੂੰਨੀ ਅਤੇ ਤਕਨੀਕੀ ਪੜ੍ਹਾਈ ਕਰ ਰਹੇ ਬੱਚਿਆਂ ਦੀ ਪੜ੍ਹਨ ਸਮਗਰੀ ਪੰਜਾਬੀ `ਚ ਕਰਕੇ ਸਰਕਾਰਾਂ ਨੂੰ ਮਾਤ ਭਾਸ਼ਾ `ਚ ਰੁਜ਼ਗਾਰ ਦੇ ਵਸੀਲੇ ਪਹਿਲ ਦੇ ਅਧਾਰ ਤੇ ਪੈਦਾ ਕਰਨੇ ਚਾਹੀਦੇ ਹਨ। ਇਸ ਇਕੱਠ ਵਿੱਚ ਜਨਵਾਦੀ ਲੇਖਕ ਸੰਘ ਤੋਂ ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਪੰਜਾਬੀ ਸਾਹਿਤ ਸੰਗਮ ਤੋਂ ਸਰਬਜੀਤ ਸਿੰਘ ਸੰਧੂ, ਸਾਹਿਤ ਸਭਾ ਚੋਗਾਵਾਂ ਤੋਂ ਧਰਵਿੰਦਰ ਔਲਖ, ਲੇਖਕ ਪਾਠਕ ਮੰਚ ਤੋਂ ਹਰਜੀਤ ਸੰਧੂ, ਸਭਿਆਚਾਰ ਸੱਥ ਤੋਂ ਜਗਤਾਰ ਗਿੱਲ, ਏਕਮ ਸਾਹਿਤਕ ਮੰਚ ਤੋਂ ਅਰਤਿੰਦਰ ਸੰਧੂ, ਤਰਕਸ਼ੀਲ ਸੁਮੀਤ ਸਿੰਘ, ਸਰਹੱਦੀ ਸਾਹਿਤ ਸਭਾ ਤੋਂ ਹਰੀ ਸਿੰਘ ਗਰੀਬ, ਸਾਹਿਤਕਾਰ ਬੇਦੀ ਲਾਲ ਸਿੰਘ ਯਾਦਗਾਰੀ ਕਮੇਟੀ ਤੋਂ ਐਮ.ਐਸ. ਢਿੱਲੋਂ, ਸਾਹਿਤ ਸਭਾ ਬਾਬਾ ਬਕਾਲਾ ਤੋਂ ਡਾ. ਪਰਮਜੀਤ ਸਿੰਘ ਬਾਠ ਆਦਿ ਲੇਖਕਾਂ ਨੇ ਸ਼ਮੂਲੀਅਤ ਕੀਤੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply