Friday, July 10, 2026

ਮੋਟਰਸਾਈਕਲ ਤੇ ਖੋਹੇ ਮੋਬਾਇਲ ਸਮੇਤ ਸਨੈਚਰ ਕਾਬੂ

ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ. ਸ੍ਰੀਵਾਸਤਵਾ ਦੇ ਦਿਸ਼ਾ-ਨਿਰਦੇਸ਼ਾਂ PPN02203201820ਅਨੁਸਾਰ ਭੈੜੇ ਅਨਸਰਾਂ ਅਤੇ ਝੱਪਟਮਾਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਦੌਰਾਨ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਮੋਬਾਇਲ ਸਮੇਤ ਇੱਕ ਸਨੈਚਰ ਨੂੰ ਕਾਬੂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੀ ਡਵੀਜ਼ਨ ਦੇ ਮੁਖੀ ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਚਰਨਪ੍ਰੀਤ ਕੌਰ ਵਾਸੀ ਅਜ਼ਾਦ ਨਗਰ ਅੰਮ੍ਰਿਤਸਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮਿਤੀ 27 ਫਰਵਰੀ ਨੂੰ 8:30 ਵਜੇ ਸਵੇਰੇ ਜਦ ਉਹ ਪਾਸੋਂ ਬੈਂਕ ਵਾਲੀ ਗਲੀ ਦੇ ਬਾਹਰ ਖੜੀ ਸੀ ਤੇ ਇਸੇ ਦੌਰਾਨ ਮੋਟਰ ਸਾਈਕਲ ਸਵਾਰ ਉਸ ਦਾ ਫੋਨ ਖੋਹ ਕੇ ਭੱਜ ਗਿਆ।ਜਿਸ `ਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ ਜਰਨੈਲ ਸਿੰਘ ਤੇ ਏ.ਐਸ.ਆਈ ਸੂਬਾ ਸਿੰਘ ਨੇ ਇੱਕ ਸਨੈਚਰ ਨੂੰ ਬੀਤੇ ਦਿਨੀਂ ਜਹਾਜਗੜ੍ਹ ਅੰਮ੍ਰਿਤਸਰ ਤੋਂ ਪੈਸ਼ਨ ਮੋਟਰਸਾਈਕਲ ਅਤੇ ਖੋਹ ਕੀਤੇ ਓਪੋ ਕੰਪਨੀ ਦੇ ਮੋਬਾਇਲ ਸਮੇਤ ਕਾਬੂ ਕਰਕੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply