ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਿਵਲ ਹਸਪਤਾਲ ਧੂਰੀ ਵਿਖੇ ਮਾਰਚ 2016 ਤੋਂ ਸੇਵਾਵਾਂ ਨਿਭਾਅ ਰਹੇ ਐਮ.ਐਸ
ਸਰਜਰੀ ਅਪਰੇਸ਼ਨਾਂ ਦੇ ਮਾਹਿਰ ਡਾ. ਆਰ.ਪੀ ਸਿੰਘ ਦਾ ਇਲਾਕੇ ਦੇ ਮਰੀਜ਼ ਭਰਪੂਰ ਲਾਭ ਉਠਾ ਰਹੇ ਹਨ।ਬਿਨਾਂ ਕਿਸੇ ਨਿੱਜੀ ਮੁਫਾਦ ਜਾਂ ਲਾਲਚ ਤੋਂ ਹਰ ਮਰੀਜ਼ਾਂ ਦੇ ਛੋਟੇ-ਵੱਡੇ ਸਫਲ ਅਪਰੇਸ਼ਨ ਕਰਨ ਵਾਲੇ ਡਾ. ਆਰ.ਪੀ ਸਿੰਘ ਨੇ ਆਪਣੇ ਮਿੱਠਬੋਲੜੇ ਅੰਦਾਜ਼ ਵਿੱਚ ਦੱਸਿਆ ਕਿ ਉਹ 24 ਘੰਟੇ ਮਰੀਜ਼ਾਂ ਦੀ ਸੇਵਾ ਲਈ ਤੱਤਪਰ ਹਨ ਅਤੇ ਉਹਨਾਂ ਦਾ ਮੁੱਖ ਮਕਸਦ ਮਰੀਜ਼ਾਂ ਦੀ ਸੇਵਾ ਕਰਨਾ ਹੀ ਹੈ।ਇਸੇ ਲਈ ਉਹਨਾਂ ਦੀ ਹਮੇਸ਼ਾਂ ਕੋਸ਼ਿਸ ਹੁੰਦੀ ਹੈ ਕਿ ਹਸਪਤਾਲ ਵਿੱਚ ਆਉਣ ਵਾਲੇ ਹਰ ਮਰੀਜ਼ ਨੂੰ ਉਪਲੱਬਧ ਸਹੂਲਤਾਂ ਦਾ ਲਾਭ ਮਿਲੇ ਅਤੇ ਕਿਸੇ ਵੀ ਮਰੀਜ਼ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਹੋਣਾ ਪਵੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media