ਲਾਭਪਤਾਰੀਆਂ ਨੂੰ ਵੰਡਪੈਨਸ਼ਨਾਂ ਦੇ ਮੰਨਜ਼ੂਰੀ ਪੱਤਰ
ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀਂ ਸਿਮਰਤ ਖੰਗੂੜਾ ਵੱਲੋਂ ਪਿੰਡ
ਬਰੜ੍ਹਵਾਲ, ਧਾਂਦਰਾ, ਲੁਹਾਰ ਮਾਜਰਾ, ਖੇੜੀ ਜੱਟਾਂ, ਜੈਨਪੁਰ, ਈਸੜਾ, ਬੇਲੇਵਾਲ, ਬਨਭੌਰੀ, ਢਢੋਗਲ ਆਦਿ ਪਿੰਡ ’ਚ ਦੌਰਾ ਕਰਦਿਆਂ ਬੁੱਢਾਪਾ, ਵਿਧਵਾ ਤੇ ਆਸ਼ਰਿਤ ਪੈਨਸ਼ਨਾਂ ਦੇ ਲਾਭਪਾਤਰੀਆਂ ਨੁੰ ਪੈਨਸ਼ਨਾਂ ਦੇ ਮੰਨਜੂਰੀ ਪੱਤਰ ਤਕਸੀਮ ਕੀਤੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿ ਅਕਾਲੀਆਂ ਨੇ ਆਪਣੇ ਕਾਰਜਕਾਲ ਦੌਰਾਨ ਜਿਥੇ ਪੰਜਾਬ ਦਾ ਰੱਜ ਕੇ ਨੁਕਸਾਨ ਕੀਤਾ, ਉਥੇ ਆਪਣੇ ਚਹੇਤਿਆਂ ਦਾ ਵਿਕਾਸ ਕਰਦਿਆਂ ਉਨ੍ਹਾਂ ਨੂੰ ਪੰਜਾਬ ਲੁੱਟਣ ਦਿੱਤਾ, ਜਿਸ ਦਾ ਖਮਿਆਜ਼ਾ ਅੱਜ ਅਸੀਂ ਭੁਗਤ ਰਹੇ ਹਾਂ।ਉਨ੍ਹਾਂ ਕਿਹਾ ਕਿ ਗਤੀਸ਼ੀਲ ਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਹੋ ਰਿਹਾ ਹੈ।ਉਨਾਂ੍ਹ ਕਿਹਾ ਕਿ ਕੈਪਟਨ ਸਰਕਾਰ ਨੇ ਮਹਿਜ਼ ਇੱਕ ਸਾਲ ਦੇ ਸਮੇਂ ਅੰਦਰ ਆਪਣੇ 150 ਚੋਣ ਵਾਅਦਿਆਂ ਨੂੰ ਪੂਰਾ ਕੀਤਾ ਹੈ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਨ ਸਿੰਘ ਗਰੇਵਾਲ, ਇੰਦਰਜੀਤ ਸਿੰਘ ਕੱਕੜਵਾਲ, ਕੁਲਦੀਪ ਸਿੰਘ ਨੱਤ, ਕਾਕਾ ਤੂਰ ਤੋਂ ਇਲਾਵਾ ਹੋਰ ਕਾਂਗਰਸੀ ਵੀ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media