Monday, September 14, 2026

ਐਸ.ਡੀ.ਕਾਲਜ ਵੁਮੈਨ ਵਿਖੇ ਮਹਿਲਾ ਸ਼ਸ਼ਕਤੀਕਰਨ ਬਾਰੇ ਰਾਸ਼ਟਰੀ ਸੈਮੀਨਾਰ

ਡਾ. ਹਰਿਭਜਨ ਪ੍ਰਿਯਦਰਸ਼ੀ ਨੇ ਰਿਸਰਚ ਪੇਪਰ ਪੜਿਆ
ਮਲੋਟ, 11 ਮਾਰਚ (ਪੰਜਾਬ ਪੋਸਟ- ਵਿਜੇ ਗਰਗ) – ਐਸ.ਡੀ ਕਾਲਜ ਫਾਰ ਵੁਮੈਨ ਵਿਖੇ ਮਹਿਲਾ ਸ਼ਸ਼ਕਤੀਕਰਨ ਬਾਰੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ PPN1103201812ਗਿਆ।ਜਿਸ ਵਿੱਚ ਮੋਗਾ ਤੋਂ ਮੁੱਖ ਮਹਿਮਾਨ ਡਾ. ਮੋਨਿਕਾ ਗਰਗ ਹਾਜਰ ਹੋਏ ਇਸ ਤੋਂ ਇਲਾਵਾ ਰਿਸੋਰਸ ਪਰਸਨ ਦੇ ਤੌਰ `ਤੇ ਡਾ. ਕਿਰਨਦੀਪ ਕੌਰ ਲੁਧਿਆਣਾ, ਡਾ. ਸਨੇਹ ਲਤਾ ਨੇਗੀ ਦਿੱਲੀ ਯੂਨੀਵਰਸਿਟੀ, ਪ੍ਰੋ. ਨਾਮਦੇਵ ਕਰੋੜੀ ਮੱਲ ਕਾਲਜ ਦਿੱਲੀ ਅਤੇ ਡਾ. ਰਾਜ ਕੁਮਾਰ ਸਰਕਾਰੀ ਕਾਲਜ ਹਮੀਰਪੁਰ, ਹਿਮਾਚਲ, ਡਾ. ਦੇਵ ਕਲਾ ਸਰਕਾਰੀ ਕਾਲਜ ਉਨਾ ਹਿਮਾਚਲ, ਸਮਾਜਿਕ ਕਾਰਜ ਕਰਤਾ ਵਿਪਨ ਕੁਮਾਰ ਅਤੇ ਅਰੁਨ ਕੁਮਾਰ ਦਿੱਲੀ ਤੋਂ, ਆਰਤੀ ਰਾਣੀ ਪ੍ਰਜਾਪਤੀ ਜੇ.ਐਨ.ਯੁ ਹਾਜਰ ਹੋਏ।
ਿੲਸ ਮੌਕੇ ੇ ਡਾ. ਹਰਿਭਜਨ ਪ੍ਰਿਯਦਰਸ਼ੀ ਨੇ ਆਪਣੇ ਰਿਸਰਚ ਪੇਪਰ ਪੜਦੇ ਹੋਏ ਕਿਹਾ ਕੀ ਭਾਰਤ ਦੀ ਧਰਤੀ `ਤੇ ਸਤੀ ਸਾਵਿਤਰੀ, ਸੀਤਾ, ਸਤੀ ਅਨੁਸੁਈਆ ਜਿਹੀਆਂ ਮਹਾਨ ਨਾਰੀਆਂ ਨੇ ਜਨਮ ਲਿਆ ਹੈ।ਉਹਨਾ ਨੇ ਕਿਹਾ ਕਿ 21ਵੀ ਸਦੀ ਦੀ ਔਰਤ ਕਮਜੋਰ ਨਹੀਂ ਹੈ।ਅੱਜ ਦੇਸ਼ ਦੀ ਤਰੱਕੀ `ਚ ਉਹ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ।ਉਹਨਾ ਨੇ ਭਾਰਤ ਵਿੱਚ ਘਟ ਰਹੇ ਲਿੰਗ ਅਨੁਪਤ `ਤੇ ਵੀ ਚਿੰਤਾ ਪ੍ਰਗਟ ਕੀਤੀ।ਐਸ.ਡੀ.ਕਾਲਜ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਗਰਗ ਤੇ ਹਿੰਦੀ ਵਿਭਾਗ ਦੇ ਮੁੱਖੀ ਤੇ ਕਨਵੀਨਰ ਡਾ. ਕੰਚਨ ਗੋਇਲ ਤੇ ਪੂਜਾ ਬਾਂਸਲ ਦੁਆਰਾ ਪੇਸ਼ ਰਿਸਰਚ ਪੇਪਰ ਦੀ ਪ੍ਰਸ਼ੰਸ਼ਾ ਕੀਤੀ ਗਈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply